ਨਵੀਂ ਦਿੱਲੀ (ਬਿਊਰੋ)— ਟੀਮ ਇੰਡੀਆ ਨੇ ਨਿਡਾਸ ਟਰਾਫੀ ਦੇ ਫਾਈਨਲ 'ਚ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕਬਜਾ ਕਰ ਲਿਆ। ਐਤਵਾਰ ਨੂੰ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ ਦੀ ਆਖਰੀ ਗੇਂਦ 'ਤੇ ਭਾਰਤ ਨੂੰ ਜਿੱਤ ਮਿਲੀ। ਦਿਨੇਸ਼ ਕਾਰਤਿਕ ਨੇ ਮੈਚ ਦੀ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਮੈਚ ਆਪਣੇ ਨਾਂ ਕਰ ਲਿਆ ਅਤੇ ਨਾਗਣ ਡਾਂਸ ਕਰਨ ਦੀ ਉਡੀਕ ਕਰ ਰਹੇ ਬੰਗਲਾਦੇਸ਼ੀ ਖਿਡਾਰੀਆਂ ਦੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ।
ਸ਼੍ਰੀਲੰਕਾ ਖਿਲਾਫ ਹੋਏ ਨਿਡਾਸ ਟਰਾਫੀ ਦੇ ਨਾਕਆਊਟ ਮੈਚ 'ਚ ਬੰਗਲਾਦੇਸ਼ੀ ਖਿਡਾਰੀਆਂ ਨੇ ਕਾਫੀ ਤਮਾਸ਼ਾ ਕੀਤਾ ਸੀ। ਪਰ ਫਾਈਨਲ 'ਚ ਮਿਲੀ ਹਾਰ ਦੇ ਬਾਅਦ ਬੰਗਲਾਦੇਸ਼ੀ ਖਿਡਾਰੀਆਂ ਨੇ ਅਜਿਹਾ ਕੁਝ ਨਹੀਂ ਕੀਤਾ, ਬਲਕਿ ਕਾਫੀ ਸਮਝਦਾਰੀ ਦਿਖਾਈ। ਬੰਗਲਾਦੇਸ਼ੀ ਖਿਡਾਰੀਆਂ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਦੌਰਾਨ ਬੰਗਲਾਦੇਸ਼ੀ ਖਿਡਾਰੀਆਂ ਨੇ ਉਨ੍ਹਾਂ ਦੇ ਹੱਥੋਂ ਜਿੱਤ ਖੋਹਣ ਵਾਲੇ ਕਾਰਤਿਕ ਨੂੰ ਵੀ ਗਲੇ ਲਗਾ ਕੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਜਦੋਂ ਮੈਦਾਨ ਦਾ ਚੱਕਰ ਲਗਾ ਰਹੇ ਸਨ, ਤਾਂ ਉਨ੍ਹਾਂ ਨੇ ਸ਼੍ਰੀਲੰਕਾਈ ਪ੍ਰਸ਼ੰਸਕ ਤੋਂ ਉਸ ਦੇ ਦੇਸ਼ ਦਾ ਝੰਡਾ ਲੈ ਲਿਆ ਅਤੇ ਉਸ ਨੂੰ ਲੈ ਕੇ ਚਲਣਾ ਸ਼ੁਰੂ ਕਰ ਦਿੱਤਾ। ਦਰਅਸਲ ਇਸ ਮੈਚ 'ਚ ਸ਼੍ਰੀਲੰਕਾਈ ਪ੍ਰਸ਼ੰਸਕ ਪੂਰੀ ਤਰ੍ਹਾਂ ਭਾਰਤੀ ਟੀਮ ਦੀ ਸਪੋਰਟ ਕਰ ਰਹੇ ਸਨ। ਇਸ ਕਰਕੇ ਰੋਹਿਤ ਨੇ ਆਪਣੇ ਵਲੋਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਦੀ ਕੋਸ਼ਿਸ਼ ਕੀਤੀ।
ਜਾਣੋ ਕਿਉਂ, ਅਮਿਤਾਭ ਬੱਚਨ ਨੇ ਦਿਨੇਸ਼ ਕਾਰਤਿਕ ਤੋਂ ਮੰਗੀ 'ਮੁਆਫੀ'
NEXT STORY