ਆਬੂ ਧਾਬੀ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੱਡਾ ਰਿਕਾਰਡ ਬਣਾ ਦਿੱਤਾ ਹੈ ਅਤੇ ਹੁਣ ਉਹ ਸੁਰੇਸ਼ ਰੈਨਾ ਅਤੇ ਵਿਰਾਟ ਕੋਹਲੀ ਦੇ ਨਾਲ ਖਾਸ ਕਲੱਬ 'ਚ ਸ਼ਾਮਲ ਹੋ ਗਏ ਹਨ। ਰੋਹਿਤ ਨੇ ਅੱਜ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਮੈਦਾਨ 'ਚ ਉਤਰਦੇ ਹੀ ਚੌਕਾ ਲਗਾਉਂਦੇ ਹੋਏ ਆਈ. ਪੀ. ਐੱਲ. 'ਚ 5000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਅਜਿਹਾ ਕਰਨ ਵਾਲੇ ਉਹ ਤੀਜੇ ਖਿਡਾਰੀ ਬਣ ਗਏ ਹਨ।
ਰੋਹਿਤ ਸ਼ਰਮਾ ਨੂੰ ਆਈ. ਪੀ. ਐੱਲ. 'ਚ 5000 ਦੌੜਾਂ ਪੂਰੀਆਂ ਕਰਨ ਦੇ ਲਈ ਸਿਰਫ 2 ਦੌੜਾਂ ਦੀ ਜ਼ਰੂਰਤ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰਦੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਦੂਜੇ ਓਵਰ ਦੀ ਪਹਿਲੀ ਗੇਂਦ 'ਤੇ ਮੁਹੰਮਦ ਸ਼ਮੀ ਨੂੰ ਚੌਕਾ ਲਗਾ ਕੇ 5000 ਦੌੜਾਂ ਪੂਰੀਆਂ ਕੀਤੀਆਂ ਤੇ ਆਪਣੇ ਨਾਂ ਖਾਸ ਰਿਕਾਰਡ ਬਣਾਇਆ। ਰੋਹਿਤ ਨੇ 192 ਆਈ. ਪੀ. ਐੱਲ. ਮੈਚਾਂ 'ਚ ਖੇਡਦੇ ਹੋਏ 31.70 ਦੀ ਔਸਤ ਨਾਲ 5008 ਦੌੜਾਂ ਬਣਾਈਆਂ ਹਨ ਅਤੇ ਫਿਲਹਾਲ ਉਹ ਕ੍ਰਿਜ਼ 'ਤੇ ਟਿਕੇ ਹੋਏ ਹਨ। ਇਸ ਤੋਂ ਪਹਿਲਾਂ ਰੋਹਿਤ ਨੇ ਆਈ. ਪੀ. ਐੱਲ. 'ਚ 200 ਛੱਕੇ ਪੂਰੇ ਕੀਤੇ ਸਨ।
ਰੋਹਿਤ ਤੋਂ ਪਹਿਲਾਂ ਰੈਨਾ ਅਤੇ ਕੋਹਲੀ ਆਈ. ਪੀ. ਐੱਲ. 'ਚ 5 ਹਜ਼ਾਰ ਦੌੜਾਂ ਬਣਾ ਚੁੱਕੇ ਹਨ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਰੈਨਾ ਨੇ 193 ਮੈਚਾਂ 'ਚ 33.34 ਦੀ ਔਸਤ ਨਾਲ 5368 ਦੌੜਾਂ ਹਨ ਅਤੇ ਦੂਜੇ ਸਥਾਨ 'ਤੇ ਹੈ। ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ 37.42 ਦੀ ਔਸਤ ਨਾਲ 179 ਮੈਚ 'ਚ 5427 ਦੌੜਾਂ ਬਣਾਈਆਂ ਹਨ।
ਟੁੱਟਿਆ ਰਿਕਾਰਡ : 269 ਮਿਲੀਅਨ ਦਰਸ਼ਕਾਂ ਨੇ ਪਹਿਲੇ ਹਫਤੇ 'ਚ ਦੇਖਿਆ IPL
NEXT STORY