ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਇਨ੍ਹਾਂ ਦਿਨਾ ਖਰਾਬ ਵਿਕਟਕੀਪਿੰਗ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟਰੇਲੀਆ ਖਿਲਾਫ ਮੋਹਾਲੀ ਵਿਚ ਖੇਡੇ ਗਏ ਚੌਥੇ ਵਨ ਡੇ ਮੈਚ ਦੌਰਾਨ ਪੰਤ ਕਈ ਕੈਚ ਅਤੇ ਸਟੰਪਿੰਗ ਕਰਨ ਦੇ ਮੌਕਿਆਂ ਤੋਂ ਖੁੰਝ ਗਏ। ਦੱਸ ਦਈਏ ਕਿ ਬੀ. ਸੀ. ਸੀ. ਆਈ. ਨੇ ਧੋਨੀ ਨੂੰ ਇਸ ਸੀਰੀਜ਼ ਦੇ ਆਖਰੀ 2 ਮੁਕਾਬਲਿਆਂ ਲਈ ਆਰਾਮ ਦੇਣ ਦਾ ਫੈਸਲਾ ਲਿਆ ਸੀ, ਜਿਸ ਤੋਂ ਬਾਅਦ ਪੰਤ ਨੂੰ ਪਲੇਇੰਗ ਇਲੈਵਨ ਵਿਚ ਖੇਡਣ ਦਾ ਮੌਕਾ ਮਿਲਿਆ। ਪੰਤ ਲਈ ਵਿਸ਼ਵ ਕੱਪ ਤੋਂ ਪਹਿਲਾਂ ਵਨ ਡੇ ਸਵਰੂਪ ਵਿਚ ਖੁੱਦ ਨੂੰ ਸਾਬਤ ਕਰਨ ਦਾ ਇਹ ਆਖਰੀ ਮੌਕਾ ਸੀ। ਹਾਲਾਂਕਿ ਦਿੱਲੀ ਵਿਚ ਖੇਡੇ ਜਾਣ ਵਾਲੇ 5ਵੇਂ ਮੁਕਾਬਲੇ ਵਿਚ ਵੀ ਪੰਤ ਦਾ ਖੇਡਣਾ ਲਗਭਗ ਤੈਅ ਹੈ। ਮੋਹਾਲੀ ਵਨ ਡੇ ਵਿਚ ਕੀਤੀਆਂ ਗਈਆਂ ਗਲਤੀਆਂ ਤੋਂ ਸਬਤ ਲੈਣ ਲੈਂਦਿਆਂ ਪੰਤ ਦਿੱਲੀ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਣਗੇ। ਪ੍ਰਸ਼ੰਸਕ ਪੰਤ ਨੂੰ ਮੋਹਾਲੀ ਵਿਚ ਮਿਲੀ ਹਾਰ ਦੀ ਵਜ੍ਹਾ ਮੰਨ ਕੇ ਲਗਾਤਾਰ ਟ੍ਰੋਲ ਕਰ ਰਹੇ ਹਨ। ਅਜਿਹੇ 'ਚ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦਾ ਪੰਤ ਨੂੰ ਸੁਪੋਰਟ ਮਿਲਿਆ। ਸੁਨੀਲ ਸ਼ੈੱਟੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਪੰਤ ਨੂੰ ਹੋਰ ਮੌਕੇ ਦੇਣ ਦੀ ਵਕਾਲਤ ਕੀਤੀ।

ਸੁਨੀਲ ਸ਼ੈੱਟੀ ਨੇ ਆਫਿਸ਼ੀਅਲ ਟਵਿੱਟਰ ਅਕਾਊਂਟ 'ਤੇ ਪੰਤ ਦੀ ਇਕ ਤਸਵੀਰ ਪੋਸਟ ਕਰਦਿਆਂ ਲਿਖਿਆ, ''ਤਿਨਾ ਸਵਰੂਪਾਂ ਵਿਚ ਭਾਰਤ ਵੱਲੋਂ ਖੇਡਣ ਵਾਲੇ ਪੰਤ ਅਜੇ 21 ਸਾਲ ਦੇ ਹਨ। ਜ਼ਰਾ ਸੋਚ ਕੇ ਦੇਖੋ ਤੁਸੀਂ ਇਸ ਉਮਰ ਵਿਚ ਕੀ ਕਰਦੇ ਸੀ, ਉਸ ਨੂੰ ਮੌਕੇ ਦੇਣੇ ਚਾਹੀਦੇ ਹਨ। ਪੰਤ ਤੁਸੀਂ ਇਕ ਸ਼ਾਨਦਾਰ ਖਿਡਾਰੀ ਹੋ ਅਤੇ ਵਾਪਸੀ ਕਰ ਸਕਦੇ ਹੋ।'' ਸੁਨੀਲ ਸ਼ੈੱਟੀ ਤੋਂ ਇਲਾਵਾ ਟੀਮ ਤੋਂ ਬਾਹਰ ਚੱਲ ਰਹੇ ਸੁਰੇਸ਼ ਰੈਨਾ ਨੇ ਵੀ ਪੰਤ ਦੀ ਵਕਾਲਤ ਕਰਦਿਆਂ ਸੁਨੀਲ ਸ਼ੈੱਟੀ ਦੇ ਟਵੀਟ ਨੂੰ ਲਾਈਕ ਕੀਤਾ। ਜਦਕਿ ਟੀਮ ਮੇਟ ਸ਼ਿਖਰ ਧਵਨ ਵੀ ਧੋਨੀ ਨਾਲ ਪੰਤ ਦੀ ਤੁਲਨਾ ਤੋਂ ਨਿਰਾਸ਼ ਹਨ। ਧਵਨ ਦਾ ਮੰਨਣਾ ਹੈ ਕਿ ਪੰਤ ਇਕ ਜ਼ਬਰਦਸਤ ਖਿਡਾਰੀ ਹਨ ਅਤੇ ਜਲਦੀ ਹੀ ਚੀਜ਼ਾਂ ਸਿੱਖ ਲੈਣਗੇ।
ਵੈਗਨਰ ਦੇ ਬਾਊਂਸਰ ਨਾਲ ਬੰਗਲਾਦੇਸ਼ ਪਸਤ, ਨਿਊਜ਼ੀਲੈਂਡ ਨੇ ਜਿੱਤੀ ਸੀਰੀਜ਼
NEXT STORY