ਚੇਨਈ— ਰੋਹਿਤ ਸ਼ਰਮਾ ਦੀ ਕਪਤਾਨੀ ਪਾਰੀ ਅਤੇ ਲਸਿਥ ਮਲਿੰਗਾ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਉਸ ਦੇ ਘਰ 'ਚ ਹਰਾਇਆ। 46 ਦੌੜਾਂ ਨਾਲ ਜਿੱਤ ਦਰਜ ਕਰਕੇ ਮੁੰਬਈ ਨੇ ਚੇਪਾਕ 'ਚ ਚੇਨਈ ਦੇ ਜੇਤੂ ਰੱਥ ਨੂੰ ਰੋਕਣ 'ਚ ਕਾਮਯਾਬੀ ਪਾਈ। ਇਸ ਦੇ ਨਾਲ ਹੀ ਮੁੰਬਈ ਨੇ ਆਈ.ਪੀ.ਐੱਲ. 2019 ਦੇ ਪਲੇਆਫ 'ਚ ਪਹੁੰਚਣ ਵੱਲ ਮਜ਼ਬੂਤ ਕਦਮ ਵਧਾਏ। ਮੁੰਬਈ ਦੀ 11 ਮੈਚਾਂ 'ਚ ਇਹ 7ਵੀਂ ਜਿੱਤ ਹੈ ਅਤੇ ਉਹ 14 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਕਾਬਜ ਹੈ। ਸ਼ੁੱਕਰਵਾਰ ਨੂੰ ਰੋਹਿਤ ਨੇ 48 ਗੇਂਦਾਂ 'ਤੇ 6 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ ਜੋ ਉਨ੍ਹਾਂ ਦਾ ਆਈ.ਪੀ.ਐੱਲ. 2019 'ਚ ਪਹਿਲਾ ਅਰਧ ਸੈਂਕੜਾ ਹੈ ਅਤੇ ਉਨ੍ਹਾਂ ਨੇ ਇਸ ਵਿਚਾਲੇ ਇਵਿਨ ਲੁਈਸ (32) ਦੇ ਨਾਲ ਮਿਲ ਕੇ ਤੀਜੇ ਵਿਕਟ ਲਈ 75 ਦੌੜਾਂ ਜੋੜੀਆਂ। ਰੋਹਿਤ ਸ਼ਰਮਾ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 46 ਦੌੜਾਂ ਨਾਲ ਹਰਾ ਦਿੱਤਾ।

ਮੈਨ ਆਫ ਦੀ ਮੈਚ ਰਹੇ ਰੋਹਿਤ ਸ਼ਰਮਾ। ਉਨ੍ਹਾਂ ਨੇ ਆਈ.ਪੀ.ਐੱਲ. 'ਚ 17ਵੀਂ ਵਾਰ ਮੈਨ ਆਫ ਦਿ ਮੈਚ ਦਾ ਐਵਾਰਡ ਹਾਸਲ ਕੀਤ। ਇਸ ਦੇ ਨਾਲ ਹੀ ਰੋਹਿਤ ਨੇ ਆਈ.ਪੀ.ਐੱਲ. 'ਚ ਭਾਰਤੀ ਖਿਡਾਰੀ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਮੈਨ ਆਫ ਦਿ ਮੈਚ ਹਾਸਲ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਉਨ੍ਹਾਂ ਨੇ ਯੂਸੁਫ ਪਠਾਨ ਅਤੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ, ਜੋ ਅਜੇ ਤਕ ਸੰਯੁਕਤ ਤੌਰ 'ਤੇ 16-16 ਵਾਰ ਮੈਨ ਆਫ ਦਿ ਮੈਚ ਰਹੇ ਹਨ।
ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ 'ਮੈਨ ਆਫ ਦਿ ਮੈਚ' ਬਣਨ ਵਾਲੇ ਭਾਰਤੀ ਖਿਡਾਰੀ
ਰੋਹਿਤ ਸ਼ਰਮਾ 17 ਵਾਰ।
ਯੂਸੁਫ ਪਠਾਨ, ਮਹਿੰਦਰ ਸਿੰਘ ਧੋਨੀ 17 ਵਾਰ
ਸੁਰੇਸ਼ ਰੈਨਾ 14 ਵਾਰ
ਗੌਤਮ ਗੰਭੀਰ 13 ਵਾਰ
ਵਿਰਾਟ ਕੋਹਲੀ, ਅਜਿੰਕਯ ਰਹਾਨੇ 12 ਵਾਰ
ਵਰਿੰਦਰ ਸਹਿਵਾਗ 11 ਵਾਰ

ਆਈ.ਪੀ.ਐੱਲ. 'ਚ ਓਵਰਆਲ ਖਿਡਾਰੀਆਂ ਦੀ ਗੱਲ ਕਰੀਏ, ਤਾਂ ਸਭ ਤੋਂ ਜ਼ਿਆਦਾ ਮੈਨ ਆਫ ਦਿ ਮੈਚ ਹਾਸਲ ਕਰਨ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ। ਉਨ੍ਹਾਂ ਅਜੇ ਤਕ 21 ਵਾਰ ਇਹ ਐਵਾਰਡ ਹਾਸਲ ਕੀਤਾ। ਏ.ਬੀ. ਡਿਵਿਲੀਅਰਜ਼ 20 ਮੈਨ ਆਫ ਦਿ ਮੈਚ ਹਾਸਲ ਕਰ ਕੇ ਦੂਜੇ ਸਥਾਨ 'ਤੇ ਰਹੇ।
ਟੈਨਿਸ ਚੈਂਪੀਅਨਸ਼ਿਪ : ਇਕਬਾਲ, ਮਾਰਚੇਲਾ ਸੈਮੀਫਾਈਨਲ 'ਚ ਪਹੁੰਚੇ
NEXT STORY