ਨਵੀਂ ਦਿੱਲੀ— ਏਸ਼ੀਆ ਕੱਪ 2018 'ਚ ਬਤੌਰ ਕਪਤਾਨ ਜਦੋਂ ਰੋਹਿਤ ਸ਼ਰਮਾ ਮੈਦਾਨ 'ਤੇ ਉਤਰਦੇ ਹਨ, ਤਾਂ ਉਹ ਲਗਾਤਾਰ ਕਪਤਾਨੀ ਪਾਰੀ ਖੇਡਦੇ ਹਨ। ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜੂਦਗੀ 'ਚ ਟੀਮ ਦੀ ਅਗਵਾਈ ਕਰ ਰਹੇ ਰੋਹਿਤ ਨੇ ਇੱਥੇ ਲਗਾਤਾਰ ਦੋ ਮੈਚਾਂ 'ਚ ਅਰਧ ਸੈਂਕੜੇ ਜੜੇ ਅਤੇ ਟੀਮ ਨੂੰ ਅਹਿਮ ਜਿੱਤ ਦਿਵਾ ਦਿੱਤੀ। ਇਕ ਵਾਰ ਫਿਰ ਅੱਜ ਸੁਪਰ ਫੋਰ ਮੁਕਾਬਲੇ 'ਚ ਭਾਰਤ ਦੇ ਸਾਹਮਣੇ ਪਾਕਿਸਤਾਨ ਹੈ ਅਤੇ ਇਸ ਵਾਰ ਉਹ ਪਿਛਲੇ ਮੈਚ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਅਜਿਹੇ 'ਚ ਹਰ ਕੋਈ ਇਕ ਵਾਰ ਫਿਰ ਰੋਹਿਤ ਤੋਂ ਵੱਡੀ ਪਾਰੀ ਦੀ ਉਮੀਦ ਲਗਾਏ ਬੈਠਾ ਹੈ। ਇਸ ਏਸ਼ੀਆ ਕੱਪ 'ਚ ਲਗਾਤਾਰ ਦੋ ਅਰਧ ਸੈਂਕੜੇ ਲਗਾਉਣ ਦੇ ਬਾਅਦ ਰੋਹਿਤ ਸੈਂਕੜਾ ਜੜਨ ਦਾ ਮੌਕਾ ਭਾਲ ਰਹੇ ਹਨ। ਰੋਹਿਤ ਜੇਕਰ ਅੱਜ ਸੈਂਕੜਾ ਜੜ ਦਿੰਦੇ ਹਨ ਤਾਂ ਉਹ ਕੋਹਲੀ, ਧੋਨੀ, ਗਾਂਗੁਲੀ ਦੇ ਖਾਸ ਕਲੱਬ 'ਚ ਸ਼ਾਮਲ ਹੋ ਜਾਣਗੇ।

ਰੋਹਿਤ ਸ਼ਰਮਾ 186 ਮੈਚਾਂ ਦੇ ਆਪਣੇ ਵਨ ਡੇ ਕਰੀਅਰ 'ਚ 180 ਪਾਰੀਆਂ 'ਚ 45.43 ਦੀ ਔਸਤ ਨਾਲ 6906 ਦੌੜਾਂ ਬਣਾ ਚੁੱਕੇ ਹਨ ਅਤੇ ਹੁਣ ਸਿਰਫ 7 ਹਜ਼ਾਰ ਦੌੜਾਂ ਪੂਰੀਆਂ ਕਰਨ ਤੋਂ ਸਿਰਫ 94 ਦੌੜਾਂ ਦੂਰ ਹਨ। ਜੇਕਰ ਉਹ ਅੱਜ ਪਾਕਿਸਤਾਨ ਦੇ ਖਿਲਾਫ 94 ਦੌੜਾਂ ਬਣਾ ਲੈਂਦੇ ਹਨ ਤਾਂ ਵਨ ਡੇ ਕ੍ਰਿਕਟ 'ਚ ਸਭ ਤੋਂ ਤੇਜ਼ੀ ਨਾਲ 7 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਤੀਜੇ ਭਾਰਤੀ ਬਣ ਜਾਣਗੇ। ਵਿਰਾਟ ਨੇ ਲਗਭਗ 2 ਸਾਲ ਪਹਿਲਾਂ 161 ਪਾਰੀਆਂ 'ਚ ਅਤੇ ਗਾਂਗੁਲੀ ਨੇ 2001 'ਚ 174 ਪਾਰੀਆਂ 'ਚ ਇਹ ਅੰਕੜਾ ਛੋਹਿਆ ਸੀ, ਜਦਕਿ ਪਾਕਿਸਤਾਨ ਖਿਲਾਫ ਉਨ੍ਹਾਂ ਦੀ ਵਨਡੇ ਕਰੀਅਰ ਦੀ 181ਵੀਂ ਪਾਰੀ ਹੈ। ਜੇਕਰ ਰੋਹਿਤ ਅਜਿਹਾ ਕਰ ਲੈਂਦੇ ਹਨ ਤਾਂ ਉਹ ਸਭ ਤੋਂ ਤੇਜ਼ੀ ਨਾਲ 7 ਹਜ਼ਾਰ ਦੇ ਕਲੱਬ 'ਚ ਸ਼ਾਮਲ ਹੋਣ ਵਾਲੇ ਦੁਨੀਆ ਦੇ ਪੰਜਵੇਂ ਖਿਡਾਰੀ ਬਣ ਜਾਣਗੇ। ਧੋਨੀ ਨੇ 2012 'ਚ 189ਵੇਂ ਮੈਚ 'ਚ ਇਹ ਅੰਕੜਾ ਛੋਹਿਆ ਸੀ।
ਅਮਲਾ ਹੈ ਚੋਟੀ 'ਤੇ
ਵਨ ਡੇ ਕ੍ਰਿਕਟ 'ਚ ਸਭ ਤੋਂ ਤੇਜ਼ 7 ਹਜ਼ਾਰ ਦੌੜਾਂ ਬਣਾਉਣ ਦੇ ਮਾਮਲੇ 'ਚ ਸਾਊਥ ਅਫਰੀਕਾ ਦੇ ਹਾਸ਼ਿਮ ਅਮਲਾ ਚੋਟੀ 'ਤੇ ਹਨ। ਅਮਲਾ ਨੇ 150 ਪਾਰੀਆਂ 'ਚ ਇਹ ਅੰਕੜਾ ਛੋਹਿਆ ਹੈ। ਅਮਲਾ ਦੇ ਬਾਅਦ ਕੋਹਲੀ ਹੈ। ਤੀਜੇ ਨੰਬਰ 'ਤੇ ਸਾਊਥ ਅਫਰੀਕਾ ਦੇ ਸਾਬਕਾ ਦਿੱਗਜ ਏ.ਬੀ. ਡਿਵਿਲੀਅਰਸ ਹਨ, ਜਿਨ੍ਹਾਂ ਨੇ 166 ਪਾਰੀਆਂ 'ਚ ਇਹ ਅੰਕੜਾ ਛੋਹਿਆ, ਚੌਥੇ ਨੰਬਰ 'ਤੇ ਸੌਰਵ ਗਾਂਗੁਲੀ ਅਤੇ ਪੰਜਵੇਂ ਨੰਬਰ 'ਤੇ ਵੈਸਟ ਇੰਡੀਜ਼ ਦੇ ਬ੍ਰਾਇਨ ਲਾਰਾ ਹਨ, ਜੋ 183ਵੀਂ ਪਾਰੀ 'ਚ ਇਸ ਕਲੱਬ 'ਚ ਸ਼ਾਮਲ ਹੋਏ। ਜੇਕਰ ਅੱਜ ਰੋਹਿਤ ਘੱਟੋ-ਘੱਟ 94 ਦੌੜਾਂ ਵੀ ਬਣਾ ਲੈਂਦੇ ਹਨ ਤਾਂ ਉਹ ਲਾਰਾ ਨੂੰ ਪਿੱਛੇ ਛੱਡ ਪੰਜਵੇਂ ਨੰਬਰ 'ਤੇ ਆ ਜਾਣਗੇ।
ਇਕ ਵਾਰ ਫਿਰ ਵਿਰਾਟ-ਅਨੁਸ਼ਕਾ ਦਿਸੇ ਵਿਆਹ ਵਾਲੇ ਪਹਿਰਾਵੇ 'ਚ, ਜਾਣੋ ਕਾਰਨ
NEXT STORY