ਨਵੀਂ ਦਿੱਲੀ : ਭਾਰਤ ਦੇ ਰੈਗੁਲਰ ਕਪਤਾਨ ਵਿਰਾਟ ਕੋਹਲੀ ਇਨ੍ਹਾਂ ਦਿਨਾ ਇੰਗਲੈਂਡ ਦੌਰੇ ਤੋਂ ਆ ਕੇ ਆਪਣੀ ਫੈਮਿਲੀ ਨਾਲ ਸਮਾਂ ਬਿਤਾ ਰਹੇ ਹਨ। ਇਸ ਵਿਚਾਲੇ ਉਹ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਦੇਖੇ ਗਏ। ਅਨੁਸ਼ਕਾ ਇਨ੍ਹਾਂ ਦਿਨਾ ਆਪਣੀ ਫਿਲਮ ਸੁਈ-ਧਾਗਾ ਦੇ ਪ੍ਰਮੋਸ਼ਨ ਵਿਚ ਰੁੱਝੀ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਦੀ ਤਸਵੀਰ ਖੂਬ ਵਾਇਰਲ ਹੋ ਗਈ ਹੈ।

ਦਿਸੇ ਵਿਆਹ ਵਾਲੇ ਲੁੱਕ 'ਚ
ਕੋਹਲੀ ਅਤੇ ਅਨੁਸ਼ਕਾ ਦੋਵੇਂ ਹੀ ਤਸਵੀਰ ਵਿਚ ਵਿਆਹ ਵਾਲੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਅਨੁਸ਼ਕਾ ਨੇ ਜਿੱਥੇ ਬ੍ਰਾਈਡਲ ਵਾਲੀ ਡ੍ਰੈਸ ਪਾਈ ਹੈ ਉੱਥੇ ਹੀ ਕੋਹਲੀ ਖੂਬਸੂਰਤ ਆਊਟਫਿਟ ਵਿਚ ਦਿਖਾਈ ਦੇ ਰਹੇ ਹਨ।

ਸਟੂਡੀਓ ਦੇ ਬਾਹਰ ਦੀਆਂ ਹਨ ਤਸਵੀਰਾਂ
ਦੋਵਾਂ ਦੀਆਂ ਇਹ ਤਸਵੀਰਾਂ ਕਿਸੇ ਸਟੂਡੀਓ ਦੇ ਬਾਹਰ ਦੀਆਂ ਹਨ। ਜਲਦੀ ਹੀ ਦੋਵੇਂ ਇਕ ਵਾਰ ਫਿਰ ਤੋਂ ਕਿਸੇ ਵਿਗਿਆਪਨ 'ਚ ਦਿਸ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾ ਅਨੁਸ਼ਕਾ ਅਤੇ ਵਿਰਾਟ ਦਾ ਇਕ ਐਡ ਸ਼ੂਟ ਕਾਫੀ ਵਾਇਰਲ ਹੋਇਆ ਸੀ। ਵਿਰਾਟ ਅਤੇ ਅਨੁਸ਼ਾ ਵਿਚਾਲੇ ਪਿਆਰ ਵੀ ਇਕ ਸ਼ੈਂਪੂ ਦੇ ਵਿਗਿਆਪਨ ਦੌਰਾਨ ਹੀ ਹੀ ਹੋਇਆ ਸੀ।
ਨਹੀਂ ਰੁੱਕ ਰਹੀਆਂ ਸ਼ਮੀ ਦੀਆਂ ਮੁਸੀਬਤਾਂ, ਕੋਰਟ 'ਚ ਨਹੀਂ ਪੇਸ਼ ਹੋਣਾ ਪਿਆ ਭਾਰੀ
NEXT STORY