ਨਵੀਂ ਦਿੱਲੀ— ਵਿਰਾਟ ਕੋਹਲੀ ਦੀ ਗੈਰਮੌਜੂਦਗੀ 'ਚ ਟੀਮ ਇੰਡੀਆ ਦੀ ਕਮਾਨ ਸੰਭਾਲ ਰਹੇ ਰੋਹਿਤ ਸ਼ਰਮਾ ਨੇ ਆਪਣੀ ਅਗਵਾਈ ਅਤੇ ਬੱਲੇ ਨਾਲ ਸਾਰਿਆ ਦਾ ਦਿੱਲ ਜਿੱਤਿਆ ਹੋਇਆ ਹੈ। ਆਪਣੇ ਇਸੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ 'ਤੇ ਰੋਹਿਤ ਸ਼ਰਮਾ ਨੇ ਟੀਮ ਇੰਡੀਆ ਦੀ ਟੈਸਟ ਟੀਮ 'ਚ ਵਾਪਸੀ ਕੀਤੀ ਹੈ। 21 ਨਵੰਬਰ ਤੋਂ ਟੀਮ ਇੰਡੀਆ ਦਾ ਆਸਟ੍ਰੇਲੀਆ ਦੌਰਾ ਸ਼ੁਰੂ ਹੋ ਰਿਹਾ ਹੈ। ਜਿਸ ਦੇ ਲਈ ਭਾਰਤੀ ਮੈਨੇਜਮੈਂਟ ਬਹੁਤ ਮਿਹਨਤ ਕਰ ਰਹੀ ਹੈ।
ਬੀ.ਸੀ.ਸੀ.ਆਈ ਨੇ ਇੰਡੀਆ-ਏ ਦੀ ਟੀਮ ਨਿਊਜ਼ੀਲੈਂਡ ਦੌਰੇ 'ਤੇ ਭੇਜੀ ਹੈ ਜਿਸ 'ਚ ਕਈ ਅਜਿਹੇ ਖਿਡਾਰੀ ਸ਼ਾਮਲ ਹਨ ਜੋ ਆਸਟ੍ਰੇਲੀਆ ਦੌਰੇ 'ਤੇ ਖੇਡਣਗੇ। ਇਸ ਸਕਵਾਡ 'ਚ ਰੋਹਿਤ ਸ਼ਰਮਾ ਦਾ ਵੀ ਨਾਂ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਉਹ ਨਿਊਜ਼ੀਲੈਂਡ ਹੀ ਨਹੀਂ ਗਏ। ਰੋਹਿਤ ਨੇ ਨਿਊਜ਼ੀਲੈਂਡ ਨਾ ਜਾਣ ਦੀ ਅਸਲ ਵਜ੍ਹਾ ਉਨ੍ਹਾਂ ਦਾ ਵਿਅਸਥ ਸ਼ੈਡਿਊਲ ਹੈ। ਦਰਅਸਲ ਰੋਹਿਤ ਲਗਾਤਾਰ ਲਿਮੀਟੇਡ ਓਵਰ ਕ੍ਰਿਕਟ ਖੇਡ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨੇ ਆਰਾਮ ਦੀ ਸਲਾਹ ਦਿੱਤੀ ਹੈ। ਇਸ ਵਜ੍ਹਾ ਕਰਕੇ ਰੋਹਿਤ ਸ਼ਰਮਾ ਨਿਊਜ਼ੀਲੈਂਡ ਨਹੀਂ ਗਏ ਹਨ। ਬੀ.ਸੀ.ਸੀ.ਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਰੋਹਿਤ ਸ਼ਰਮਾ 16 ਨਵੰਬਰ ਨੂੰ ਟੀਮ ਇੰਡੀਆ ਨਾਲ ਆਸਟ੍ਰੇਲੀਆ ਰਵਾਨਾ ਹੋਵੇਗੀ। ਰੋਹਿਤ ਸ਼ਰਮਾ 21 ਨਵੰਬਰ ਤੋਂ ਸ਼ੁਰੂ ਹੋਣ ਰਹੀ ਟੀ-20 ਸੀਰੀਜ਼ 'ਚ ਖੇਡਣਗੇ।
ਟੀ-20 ਸੀਰੀਜ਼ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਕਾਰ ਪਹਿਲਾ ਟੀ-20 ਗਾਬਾ 'ਚ 21 ਨਵੰਬਰ ਨੂੰ ਹੋਵੇਗਾ। ਦੂਜਾ ਟੀ-20 ਐੱਮ.ਸੀ.ਜੀ. 'ਚ 23 ਨਵੰਬਰ ਨੂੰ ਹੋਵੇਗਾ। ਤੀਜਾ ਟੀ-20 ਐੱਸ.ਸੀ.ਜੀ. 'ਚ 25 ਨਵੰਬਰ ਨੂੰ ਹੋਵੇਗਾ। ਟੈਸਟ ਸੀਰੀਜ਼-6 ਦਸੰਬਰ ਨੂੰ ਐਡੀਲੇਡ 'ਚ ਪਹਿਲਾਂ ਟੈਸਟ ਖੇਡਿਆ ਜਾਵੇਗਾ। 14 ਦਸੰਬਰ ਨੂੰ ਪਰਥ 'ਚ ਦੂਜਾ ਟੈਸਟ ਹੋਵੇਗਾ। 24 ਦਸੰਬਰ ਨੂੰ ਬਾਕਸਿੰਗ ਡੇ ਟੈਸਟ ਐੱਮ.ਸੀ.ਜੀ. 'ਚ ਹੋਵੇਗਾ। 3 ਜਨਵਰੀ 2019 ਨੂੰ ਸਿਡਨੀ ਕ੍ਰਿਕਟ ਗਰਾਊਂਡ 'ਚ ਸੀਰੀਜ਼ ਦਾ ਆਖਿਰੀ ਟੈਸਟ ਹੋਵੇਗਾ। 12 ਜਨਵਰੀ ਨੂੰ ਐੱਸ.ਸੀ.ਜੀ. 'ਚ ਪਹਿਲਾਂ ਵਨ ਡੇ ਖੇਡਿਆ ਜਾਵੇਗਾ। 15 ਜਨਵਰੀ ਨੂੰ ਦੂਜਾ ਵਨ ਡੇ ਐਡੀਲੇਡ ਓਵਲ 'ਚ ਹੋਵੇਗਾ। ਤੀਜਾ ਵਨ ਡੇ 18 ਜਨਵਰੀ ਨੂੰ ਮੇਲਬੋਰਨ ਕ੍ਰਿਕਟ ਗਰਾਊਂਡ 'ਚ ਹੋਵੇਗਾ।
ਬੈਂਗਲੁਰੂ ਓਪਨ : ਆਸਾਨੀ ਨਾਲ ਦੂਜੇ ਦੌਰ 'ਚ ਪਹੁੰਚੇ ਪ੍ਰਜਨੇਸ਼
NEXT STORY