ਅਹਿਮਦਾਬਾਦ (ਵਾਰਤਾ): ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡਦੇ ਹੋਏ ਇਕ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਵਨਡੇ ਵਿਚ ਟੀਮ ਇੰਡੀਆ ਨੂੰ ਜਿੱਤ ਦਿਵਾ ਕੇ ਕਪਤਾਨ ਦੇ ਰੂਪ ਵਿਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਰੋਹਿਤ ਸਭ ਤੋਂ ਘੱਟ ਮੈਚਾਂ ਵਿਚ 10 ਜਿੱਤਾਂ ਹਾਸਲ ਕਰਨ ਵਾਲੇ ਭਾਰਤੀ ਕਪਤਾਨ ਬਣ ਗਏ ਹਨ। ਰੋਹਿਤ ਨੇ ਹੁਣ ਤੱਕ 12 ਵਨਡੇ ਮੈਚਾਂ ਵਿਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ, ਜਿਸ ਵਿਚ ਇਹ 10ਵੀਂ ਜਿੱਤ ਹੈ। ਉਨ੍ਹਾਂ ਦੀ ਕਪਤਾਨੀ ਵਿਚ ਜਿੱਤ ਦੀ ਪ੍ਰਤੀਸ਼ਤਤਾ 83.33 ਰਹੀ ਹੈ।
ਇਹ ਵੀ ਪੜ੍ਹੋ: WWE 'ਚ ਚੈਂਪੀਅਨ ਬਣਨ ਮਗਰੋਂ ਸਿਆਸਤ 'ਚ ਐਂਟਰੀ, ਜਾਣੋ ਦਿ ਗ੍ਰੇਟ ਖਲੀ ਦੇ ਜੀਵਨ ਨਾਲ ਜੁੜੀਆਂ ਖ਼ਾਸ ਗੱਲਾਂ
ਇਸ ਤੋਂ ਪਹਿਲਾਂ ਇਹ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਸੀ, ਜਿਨ੍ਹਾਂ ਦੀ ਕਪਤਾਨੀ ਵਿਚ ਭਾਰਤ ਨੂੰ 13 ਵਨਡੇ ਮੈਚਾਂ ਵਿਚ 10ਵੀਂ ਜਿੱਤ ਮਿਲੀ ਸੀ। ਵਿਰਾਟ ਤੋਂ ਬਾਅਦ ਇਸ ਸੂਚੀ ਵਿਚ ਕਪਿਲ ਦੇਵ (15), ਮੁਹੰਮਦ ਅਜ਼ਾਰੂਦੀਨ (17), ਸੌਰਵ ਗਾਂਗੁਲੀ (19), ਰਾਹੁਲ ਦ੍ਰਾਵਿੜ (20), ਐਮ.ਐਸ. ਧੋਨੀ (22), ਸਚਿਨ ਤੇਂਦੁਲਕਰ (29) ਅਤੇ ਸੁਨੀਲ ਗਾਵਸਕਰ (33) ਸ਼ਾਮਲ ਹਨ। ਹਾਲਾਂਕਿ ਇਸ ਮੈਚ ਵਿਚ ਰੋਹਿਤ ਬੱਲੇ ਨਾਲ ਕਮਾਲ ਨਹੀਂ ਕਰ ਸਕੇ ਅਤੇ 8 ਗੇਂਦਾਂ ਵਿਚ ਸਿਰਫ 5 ਦੌੜਾਂ ਬਣਾ ਕੇ ਆਊਟ ਹੋ ਗਏ। ਪਹਿਲੇ ਵਨਡੇ ਵਿਚ ਉਨ੍ਹਾਂ ਨੇ 51 ਗੇਂਦਾਂ ਵਿਚ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਭਾਜਪਾ ’ਚ ਸ਼ਾਮਲ ਹੋਏ ਦਿ ਗ੍ਰੇਟ ਖਲੀ
ਦੂਜੇ ਵਨਡੇ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ’ਤੇ 237 ਦੌੜਾਂ ਬਣਾਈਆਂ, ਜਦਕਿ ਇਸ ਦੇ ਜਵਾਬ ਵਿਚ ਵੈਸਟਇੰਡੀਜ਼ ਦੀ ਟੀਮ 46 ਓਵਰਾਂ ਵਿਚ 193 ਦੌੜਾਂ ’ਤੇ ਆਲ ਆਊਟ ਹੋ ਗਈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਐਂਡਰਸਨ ਅਤੇ ਬ੍ਰਾਡ ਦੀ ਵੈਸਟ ਇੰਡੀਜ਼ ਦੌਰੇ ਤੋਂ ਛੁੱਟੀ
NEXT STORY