ਨਵੀਂ ਦਿੱਲੀ— ਦੱਖਣੀ ਅਫਰੀਕਾ ਖਿਲਾਫ ਟੈਸਟ ਟੀਮ ਦੀ ਚੋਣ ਕੀਤੀ ਗਈ ਹੈ, ਜਸਪ੍ਰੀਤ ਬੁਮਰਾਹ ਨੇ ਪਿਛਲੇ ਮੈਚਾਂ'ਚ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੁਮਰਾਹ ਸੀਮਿਤ ਓਵਰਾਂ 'ਚ ਵੀ ਵਧੀਆ ਗੇਂਦਬਾਜ਼ੀ ਕਰਦਾ ਹੈ। ਉਸ ਨੇ ਪਹਿਲੀ ਵਾਰ ਪੰਜਵੇਂ ਵਿਸ਼ੇਸ਼ਕ ਤੇਜ਼ ਗੇਂਦਬਾਜ਼ਾਂ ਦੇ ਰੂਪ 'ਚ ਭਾਰਤੀ ਟੈਸਟ 'ਚ ਸ਼ਾਮਲ ਕੀਤਾ ਗਿਆ ਹੈ। ਧਰਮਸ਼ਾਲਾ 'ਚ ਐਤਵਾਰ ਤੋਂ ਸ਼੍ਰੀਲੰਕਾ ਖਿਲਾਫ ਸ਼ੁਰੂ ਹੋਣ ਵਾਲੇ ਵਨ ਡੇ ਮੈਚ 'ਚ ਭਾਰਤ ਦੀ ਕਪਤਾਨੀ ਰੋਹਿਤ ਸ਼ਰਮਾ ਸੰਭਾਲੇਗਾ। ਰੋਹਿਤ ਸ਼ਰਮਾ ਆਈ. ਪੀ . ਐੱਲ. ਟੀਮ ਮੁੰਬਈ ਦੇ ਕਪਤਾਨ ਹਨ ਬੁਮਰਾਹ ਵੀ ਮੁੰਬਈ 'ਚ ਉਸ ਦਾ ਸਾਥੀ ਹੈ। ਉਸ ਨੇ ਬੁਮਰਾਹ ਨੇ ਨੌਜਵਾਨਾਂ ਦੇ ਲਈ ਸਬਕ ਦੱਸਿਆ ਹੈ।
ਰੋਹਿਤ ਨੇ ਕਿਹਾ ਕਿ ਟੈਸਟ ਟੀਮ ਦਾ ਹਿੱਸਾ ਹੋਣ ਨਾਲ ਉਸ ਨੂੰ ਕਾਫੀ ਫਾਇਦਾ ਮਿਲੇਗਾ, ਉਹ ਉਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਪਿਛਲੇ ਕੁਝ ਸਮੇਂ ਤੋਂ ਉਹ ਟੈਸਟ ਟੀਮ ਦਾ ਹਿੱਸਾ ਬਣਨਾ ਚਾਹੁੰਦਾ ਸੀ। ਬੁਮਰਾਹ ਨੇ ਇਕ ਰੋਜ਼ਾ ਟੀ-20 ਫਾਰਮੈਂਟ 'ਚ ਜੋ ਕੀਤਾ ਹੈ ਉਹ ਇਹ ਇਨਾਮ ਹੈ। ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਸ ਟੀਮ 'ਚ ਉਹ ਮੇਰੇ ਨਾਲ ਖੇਡਿਆ ਹੈ ਮੈਂ ਕਈ ਮੈਚ ਦੇ ਨਾਲ ਉਸ ਨੂੰ ਪ੍ਰਗਤੀ ਕਰਦੇ ਹੋਏ ਦੇਖਿਆ ਹੈ। ਉਹ ਜਿਸ ਵੀ ਸੀਰੀਜ਼ 'ਚ ਖੇਡਦਾ ਹੈ ਨਵੀਂ ਰਣਨੀਤੀ ਨਵੀਂ ਯੋਜਨਾ ਦੇ ਨਾਲ ਆਉਦਾ ਹੈ। ਇਹ ਦੇਖ ਕੇ ਵਧੀਆ ਲੱਗਦਾ ਹੈ ਕਿ ਉਹ ਗੇਂਦਬਾਜ਼ ਦੇ ਰੂਪ 'ਚ ਤਿਆਰ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 'ਚ ਬੁਮਰਾਹ ਡੇਥ ਓਵਰਾਂ ਦਾ ਸਭ ਤੋਂ ਬਿਹਤਰੀਨ ਗੇਂਦਬਾਜ਼ੀ ਕਰਨ ਲਈ ਜਾਣਿਆ ਜਾਂਦਾ ਹੈ।
ਇਟਲੀ ਦੀ ਉਹ ਜਗ੍ਹਾ ਜਿੱਥੇ ਵਿਰਾਟ ਅਨੁਸ਼ਕਾ ਕਰਨਗੇ ਵਿਆਹ (ਦੇਖੋ ਤਸਵੀਰਾਂ)
NEXT STORY