ਸਪੋਰਟਸ ਡੈਸਕ - ਭਾਰਤੀ ਟੀਮ ਨੂੰ ਰਾਜਕੋਟ ਵਨਡੇ ਵਿੱਚ 66 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੂੰ ਜਿੱਤ ਲਈ 353 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਪੂਰੀ ਟੀਮ 49.4 ਓਵਰਾਂ 'ਚ ਸਿਰਫ਼ 286 ਦੌੜਾਂ 'ਤੇ ਹੀ ਸਿਮਟ ਗਈ। ਹਾਲਾਂਕਿ ਇਸ ਹਾਰ ਦੇ ਬਾਵਜੂਦ ਭਾਰਤੀ ਟੀਮ 3 ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤਣ 'ਚ ਕਾਮਯਾਬ ਰਹੀ। ਹਾਲਾਂਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਤੀਜੇ ਵਨਡੇ 'ਚ ਮਿਲੀ ਹਾਰ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕੀਤੇ। ਰੋਹਿਤ ਸ਼ਰਮਾ ਨੇ ਕਿਹਾ ਕਿ ਮੈਂ ਜਿਸ ਤਰ੍ਹਾਂ ਸ਼ਾਟ ਖੇਡਣ 'ਚ ਸਮਰੱਥ ਹਾਂ ਉਸ ਤੋਂ ਮੈਂ ਬਹੁਤ ਖੁਸ਼ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਟੀਮ ਨੇ ਪਿਛਲੇ 7-8 ਵਨਡੇ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ: ਦੇਸ਼ ਦੀਆਂ ਧੀਆਂ ਨੇ ਚਮਕਾਇਆ ਨਾਮ, ਸ਼ੂਟਿੰਗ 'ਚ ਮਹਿਲਾ ਪਿਸਟਲ ਟੀਮ ਨੇ ਜਿੱਤਿਆ ਗੋਲਡ
ਰਾਜਕੋਟ 'ਚ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੀ ਕਿਹਾ?
ਰੋਹਿਤ ਸ਼ਰਮਾ ਨੇ ਕਿਹਾ ਕਿ ਅਸੀਂ ਵੱਖ-ਵੱਖ ਸਥਿਤੀਆਂ ਅਤੇ ਵੱਖ-ਵੱਖ ਟੀਮਾਂ ਖਿਲਾਫ ਚੁਣੌਤੀਆਂ ਦਾ ਸਾਹਮਣਾ ਕੀਤਾ। ਮੈਨੂੰ ਲੱਗਦਾ ਹੈ ਕਿ ਅਸੀਂ ਚੰਗੀ ਕ੍ਰਿਕਟ ਖੇਡੀ। ਭਾਵੇਂ ਅੱਜ ਅਸੀਂ ਜਿੱਤ ਨਹੀਂ ਸਕੇ ਪਰ ਸਾਡੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਿਖਾਈ। ਉਨ੍ਹਾਂ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਜਿਸ ਤਰ੍ਹਾਂ ਨਾਲ ਗੇਂਦਬਾਜ਼ੀ ਕਰ ਰਿਹਾ ਹੈ, ਉਸ ਤੋਂ ਉਹ ਬਹੁਤ ਖੁਸ਼ ਹੈ। ਖ਼ਾਸ ਤੌਰ 'ਤੇ ਜਿਸ ਤਰ੍ਹਾਂ ਜਸਪ੍ਰੀਤ ਬੁਮਰਾਹ ਸਰੀਰਕ ਤੌਰ 'ਤੇ ਫਿੱਟ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਗੇਂਦਬਾਜ਼ 'ਚ ਹੁਨਰ ਦੀ ਕੋਈ ਕਮੀ ਨਹੀਂ ਹੈ। ਉਸ ਨੇ ਇਹ ਵੀ ਕਿਹਾ ਕਿ ਕਿਸੇ ਵੀ ਗੇਂਦਬਾਜ਼ ਦਾ ਮੈਚ ਖਰਾਬ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸਾਬਕਾ ਫੁੱਟਬਾਲਰ ਰੋਨਾਲਡੋ ਨੇ ਰਚਾਇਆ ਤੀਜਾ ਵਿਆਹ, 14 ਸਾਲ ਛੋਟੀ ਪਤਨੀ ਹੈ ਬੇਹੱਦ ਖ਼ੂਬਸੂਰਤ
ਜਸਪ੍ਰੀਤ ਬੁਮਰਾਹ 'ਤੇ ਰੋਹਿਤ ਸ਼ਰਮਾ ਨੇ ਕੀ ਕਿਹਾ?
ਭਾਰਤੀ ਕਪਤਾਨ ਨੇ ਕਿਹਾ ਕਿ ਜਿਸ ਤਰ੍ਹਾਂ ਜਸਪ੍ਰੀਤ ਬੁਮਰਾਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਹਿਸੂਸ ਕਰ ਰਹੇ ਹਨ, ਉਹ ਸਾਡੇ ਲਈ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਨੂੰ ਲੈ ਕੇ ਬਿਲਕੁਲ ਸਪੱਸ਼ਟ ਹਾਂ, ਅਸੀਂ ਕਿਸੇ ਵੀ ਤਰ੍ਹਾਂ ਦੀ ਭੰਬਲਭੂਸੇ 'ਚ ਨਹੀਂ ਹਾਂ। ਦਰਅਸਲ ਆਸਟ੍ਰੇਲੀਆ ਸੀਰੀਜ਼ ਦੇ ਪਹਿਲੇ 2 ਮੈਚਾਂ 'ਚ ਰੋਹਿਤ ਸ਼ਰਮਾ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ। ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਕੇਐੱਲ ਰਾਹੁਲ ਨੇ ਟੀਮ ਦੀ ਕਮਾਨ ਸੰਭਾਲੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਏਸ਼ੀਆਈ ਖੇਡਾਂ 2023 : ਕਿਸ਼ਤੀ ਚਾਲਕ ਵਿਸ਼ਣੂ ਸਰਵਨ ਨੇ ਜਿੱਤੀ ਕਾਂਸੀ
NEXT STORY