ਨਵੀਂ ਦਿੱਲੀ— ਆਈ. ਪੀ. ਐੈੱਲ. ਟੀਮ ਮੁੰਬਈ ਇੰਡੀਅਨਜ਼ ਦਾ ਕਪਤਾਨ ਰੋਹਿਤ ਸ਼ਰਮਾ ਨੇ ਖੇਡ ਦੇ ਸਭ ਤੋਂ ਛੋਟੇ ਫਾਰਮੈੱਟ ਟੀ-20 ਵਿਚ 8000 ਦੌੜਾਂ ਪੂਰੀਆਂ ਕਰਨ ਦੀ ਉਪਲੱਬਧੀ ਹਾਸਲ ਕਰ ਲਈ ਹੈ ਤੇ ਅਜਿਹਾ ਕਰਨ ਵਾਲਾ ਉਹ ਭਾਰਤ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਮੈਚ ਦੌਰਾਨ ਵੀਰਵਾਰ ਨੂੰ ਇੱਥੇ ਖੇਡੇ ਗਏ ਆਈ. ਪੀ. ਐੱਲ. ਦੇ 34ਵੇਂ ਮੈਚ ਇਹ ਉਪਲੱਬਧੀ ਹਾਸਲ ਕੀਤੀ।
ਰੋਹਿਤ ਨੇ ਦਿੱਲੀ ਕੈਪੀਟਲਸ ਵਿਰੁੱਧ ਆਪਣੀ ਪਾਰੀ ਦੀ 12ਵੀਂ ਦੌੜ ਬਣਾਉਂਦੇ ਹੀ 8000 ਦੌੜਾਂ ਪੂਰੀਆਂ ਕਰ ਲਈਆਂ। ਉਹ ਆਪਣੇ 307ਵੇਂ ਮੈਚ ਵਿਚ ਇਸ ਉਪਲੱਬਧੀ 'ਤੇ ਪਹੁੰਚਿਆ ਹੈ। ਮੁੰਬਈ ਨੂੰ ਆਈ. ਪੀ. ਐੱਲ. ਵਿਚ 4 ਵਾਰ ਚੈਂਪੀਅਨ ਬਣਾ ਚੁੱਕੇ ਰੋਹਿਤ ਨੇ ਇਸ ਮੈਚ ਤੋਂ ਪਹਿਲਾਂ ਤਕ ਟੀ-20 ਵਿਚ 6 ਸੈਂਕੜੇ ਤੇ 50 ਅਰਧ ਸੈਂਕੜਾ ਬਣਾਏ ਸਨ। ਭਾਰਤ ਟੀਮ ਦਾ ਓਪਨਰ ਰੋਹਿਤ ਇਹ ਉਪਲੱਬਧੀ ਹਾਸਲ ਕਰਨ ਵਾਲਾ ਦੁਨੀਆ ਦਾ 8ਵਾਂ ਬੱਲੇਬਾਜ਼ ਹੈ। ਭਾਰਤ ਵਿਚ ਉਸ ਤੋਂ ਅੱਗੇ ਵਿਰਾਟ ਕੋਹਲੀ (8183) ਤੇ ਸੁਰੇਸ਼ ਰੈਨਾ (8216) ਹਨ।
IPL 2019 : ਅਮਿਤ ਮਿਸ਼ਰਾ ਦੀਆਂ 150 ਵਿਕਟਾਂ ਪੂਰੀਆਂ, ਦੇਖੋਂ ਰਿਕਾਰਡ
NEXT STORY