ਸਪੋਰਟਸ ਡੈਸਕ— ਰਾਂਚੀ 'ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਭਾਰਤੀ ਪਾਰੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਉਨ੍ਹਾਂ ਨੇ ਪਹਿਲੇ ਹੀ ਸੈਸ਼ਨ 'ਚ 3 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਰੋਹਿਤ ਅਤੇ ਰਹਾਨੇ ਨੇ ਪਾਰੀ ਸੰਭਾਲੀ ਅਤੇ ਸਕੋਰ ਬੋਰਡ ਨੂੰ ਅਗੇ ਵਧਾਇਆ। ਇਸ ਦੇ ਨਾਲ ਹੀ ਪਹਿਲੇ ਦਿਨ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਸ਼ਿਪ 'ਚ ਸਭ ਤੋਂ ਵੱਧ ਛੱਕੇ
ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਸ਼ਿਪ 'ਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ 'ਚ ਇੰਗਲੈਂਡ ਦੇ ਆਲਰਾਊਂਡ ਬੇਨ ਸਟੋਕਸ ਨੂੰ ਪਿੱਛੇ ਛੱਡ ਦਿੱਤਾ ਹੈ। ਦੱਖਣੀ ਅਫਰੀਕਾ ਖਿਲਾਫ ਤੀਜੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਪਹਿਲਾ ਛੱਕਾ ਲਾਉਂਦੇ ਹੀ ਉਹ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ 'ਚ ਹੁਣ ਤੱਕ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਰੋਹਿਤ ਸ਼ਰਮਾ ਨੇ ਇਸ ਸੀਰੀਜ਼ ਦੇ ਤੀਜੇ ਮੈਚ ਦੀ ਆਪਣੀ ਚੌਥੀ ਪਾਰੀ 'ਚ 14ਵਾਂ ਛੱਕਾ ਲਾਇਆ ਅਤੇ ਬੇਨ ਸਟੋਕਸ ਦੇ ਏਸ਼ੇਜ਼ ਸੀਰੀਜ਼ 'ਚ ਪੰਜ ਟੈਸਟ ਮੈਚ ਖੇਡ ਕੇ 13 ਛੱਕੇ ਲਾਉਣ ਦੇ ਰਿਕਾਰਡ ਨੂੰ ਪਿੱਛੇ ਕੀਤਾ। ਇਸ ਤੋਂ ਇਲਾਵਾ ਰੋਹਿਤ ਨੇ ਇਕ ਸੀਰੀਜ਼ 'ਚ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ।
ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ 'ਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਖਿਡਾਰੀ
ਰੋਹਿਤ ਸ਼ਰਮਾ - 14 ਛੱਕੇ
ਬੇਨ ਸਟੋਕਸ - 13 ਛੱਕੇ
ਮਯੰਕ ਅਗਰਵਾਲ -7 ਛੱਕੇ
ਰਵਿੰਦਰ ਜਡੇਜਾ - 7 ਛੱਕੇ
ਇਕ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਛੱਕੇ
32 ਸਾਲ ਦੇ ਰੋਹਿਤ ਸ਼ਰਮਾ ਇਕ ਟੈਸਟ ਸੀਰੀਜ਼ 'ਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਦੱ. ਅਫਰੀਕਾ ਖਿਲਾਫ ਹੁਣ ਤਕ ਰੋਹਿਤ ਨੇ 17 ਛੱਕੇ ਲਾ ਦਿੱਤੇ ਹਨ ਅਤੇ ਕ੍ਰੀਜ਼ 'ਤੇ ਮੌਜੂਦ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਦੇ ਨਾਂ ਦਰਜ ਸੀ। ਹੇਟਮਾਇਰ ਨੇ ਬੰਗਲਾਦੇਸ਼ ਖਿਲਾਫ ਪਿਛਲੇ ਸਾਲ ਇਕ ਟੈਸਟ ਸੀਰੀਜ਼ 'ਚ ਕੁਲ 15 ਛੱਕੇ ਲਾਏ ਸਨ, ਜਿਸ ਨੂੰ ਰੋਹਿਤ ਸ਼ਰਮਾ ਨੇ ਹੁਣ ਪਾਰ ਕਰ ਲਿਆ ਹੈ।
ਇੱਕ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੇ ਖਿਡਾਰੀ
*ਰੋਹਿਤ ਸ਼ਰਮਾ -17 ਛੱਕੇ
ਸ਼ਿਮਰੋਨ ਹੇਟਮਾਇਰ - 15 ਛੱਕੇ ਬਨਾਮ ਬੰਗਲਾਦੇਸ਼ 2018
ਹਰਭਜਨ ਸਿੰਘ - 14 ਛੱਕੇ ਬਨਾਮ ਨਿਊਜ਼ੀਲੈਂਡ 2010
ਰੋਹਿਤ ਨੇ ਟੈਸਟ 'ਚ ਕੀਤੀ ਜ਼ੋਰਦਾਰ ਵਾਪਸੀ
ਆਈ. ਸੀ. ਸੀ ਟੈਸਟ ਚੈਂਪੀਅਨਸ਼ਿਪ 'ਚ ਰੋਹਿਤ ਸ਼ਰਮਾ ਨੂੰ ਪਹਿਲੇ ਦੋ ਮੁਕਾਬਲਿਆਂ 'ਚ ਮੌਕਾ ਨਹੀਂ ਮਿਲਿਆ। ਵੈਸਟਇੰਡੀਜ਼ ਖਿਲਾਫ ਉਸੇ ਦੀ ਜ਼ਮੀਨ 'ਤੇ ਖੇਡੇ ਗਏ ਦੋ ਟੈਸਟ ਮੈਚਾਂ ਲਈ ਉਨ੍ਹਾਂ ਨੂੰ ਟੀਮ ਇੰਡੀਆ ਦੀ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ ਮਿਲੀ ਸੀ, ਪਰ ਦੱ. ਅਫਰੀਕਾ ਖਿਲਾਫ ਸੀਰੀਜ਼ 'ਚ ਉਹ ਬਤੌਰ ਸਲਾਮੀ ਬੱਲੇਬਾਜ਼ ਖੇਡ ਰਹੇ ਹਨ। ਟੈਸਟ 'ਚ ਦਮਦਾਰ ਵਾਪਸੀ ਕਰਦੇ ਹੋਏ ਰੋਹਿਤ ਸ਼ਰਮਾ ਨੇ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ 'ਚ ਸੈਂਕੜਾ ਲਾ ਕੇ ਖੁਦ ਨੂੰ ਸਾਬਤ ਵੀ ਕੀਤਾ ਹੈ। ਰੋਹਿਤ ਸ਼ਰਮਾ ਨੇ ਆਪਣੇ ਪਹਿਲੇ ਟੈਸਟ ਮੈਚ 'ਚ ਬਤੌਰ ਸਲਾਮੀ ਬੱਲੇਬਾਜ਼ ਦੋਵਾਂ ਪਾਰੀਆਂ 'ਚ 13 ਛੱਕੇ ਲਾਏ ਸਨ ਜੋ ਕਿ ਇਕ ਵਰਲਡ ਰਿਕਾਰਡ ਸੀ। ਇਸ ਤੋਂ ਪਹਿਲਾਂ ਪਾਕਿਸਤਾਨੀ ਵਸੀਮ ਅਕਰਮ ਦੇ ਨਾਂ ਇਕ ਟੈਸਟ ਮੈਚ 'ਚ ਸਭ ਤੋਂ ਵੱਧ 12 ਛੱਕੇ ਲਗਾਉਣ ਦਾ ਰਿਕਾਰਡ ਦਰਜ ਸੀ। ਇਸ ਤੋਂ ਇਲਾਵਾ ਉਹ ਭਾਰਤ ਵਲੋਂ ਇਕ ਮੈਚ 'ਚ ਸਭ ਤੋਂ ਵੱਧ ਛੱਕੇ ਲਾਉਣ ਵਾਲੇ ਬੱਲੇਬਾਜ਼ ਬਣੇ।
ਜਾਪਾਨ ਦੀ ਸਾਇਕਾ ਹੱਥੋਂ ਹਾਰ ਕੇ ਡੈੱਨਮਾਰਕ ਓਪਨ 'ਚੋਂ ਬਾਹਰ ਹੋਈ ਸਾਇਨਾ
NEXT STORY