ਰੋਮ- ਪੁਰਤਗਾਲ ਦੇ ਦਿੱਗਜ ਫੁੱਟਬਾਲ ਕ੍ਰਿਸਟਿਆਨੋ ਰੋਨਾਲਡੋ ਦੀ ਕੋਸ਼ਿਸ਼ ਇਟਾਲੀਅਨ ਕੱਪ ਫੁੱਟਬਾਲ ਦੇ ਫਾਈਨਲ ਤੋਂ ਪਹਿਲਾਂ ਲੈਅ ਹਾਸਲ ਕਰਨ ਦੀ ਹੈ। ਕੋਵਿਡ-19 ਮਹਾਮਾਰੀ ਦੇ ਕਾਰਨ ਲੱਗਭਗ ਤਿੰਨ ਮਹੀਨੇ ਤੱਕ ਮੁਲਤਵੀ ਰਹਿਣ ਤੋਂ ਬਾਅਦ ਫਿਰ ਤੋਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਜੁਵੇਂਟਸ ਦਾ ਇਹ ਖਿਡਾਰੀ ਲੈਅ ਹਾਸਲ ਕਰਨ ਦੇ ਲਈ ਸੰਘਰਸ਼ ਕਰਦੇ ਦਿਖਿਆ। ਇਟਾਲੀਅਨ ਕੱਪ ਦੇ ਸੈਮੀਫਾਈਨਲ 'ਚ ਏ. ਸੀ. ਮਿਲਾਨ ਦੇ ਵਿਰੁੱਧ ਉਹ ਕੁਝ ਮੌਕਿਆਂ 'ਤੇ ਗੋਲ ਕਰਨੇ ਤੋਂ ਖੁੰਝ ਗਏ, ਜਿਸ 'ਚ ਇਕ ਆਸਾਨ ਪੈਨਲਟੀ ਵੀ ਸ਼ਾਮਲ ਹੈ।
ਇਸ ਮੈਚ ਦੇ ਗੋਲ ਰਹਿਤ ਡਰਾਅ ਹੋਣ ਤੋਂ ਬਾਅਦ ਵੀ ਰੋਨਾਲਡੋ ਦੀ ਟੀਮ ਹਾਲਾਂਕਿ ਫਾਈਨਲ 'ਚ ਪਹੁੰਚਣ 'ਚ ਸਫਲ ਰਹੀ। ਫਾਈਨਲ 'ਚ ਜੁਵੇਂਟਸ ਦਾ ਸਾਹਮਣਾ ਨਪੋਲੀ ਨਾਲ ਹੋਵੇਗਾ। ਰੋਨਾਲਡੋ ਕਲੱਬ ਤੇ ਦੇਸ਼ ਦੇ ਲਈ ਹੁਣ ਤੱਕ 29 ਖਿਤਾਬ ਜਿੱਤ ਚੁੱਕੇ ਹਨ ਤੇ 30ਵੇਂ ਖਿਤਾਬ ਦੇ ਲਈ ਖੁਦ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ ਕਰੇਗਾ। ਜੁਵੇਂਟਸ ਦੇ ਕੋਚ ਮਾਰੀਜਿਓ ਸਾਰੀ ਨੇ ਕਿਹਾ ਕਿ ਉਹ ਸਿਰਫ ਇਕ ਪੈਨਲਟੀ ਨੂੰ ਗੋਲ ਕਰਨ 'ਚ ਅਸਫਲ ਰਹੇ। ਇਹ ਮੰਦਭਾਗਾ ਸੀ, ਸ਼ਾਇਦ ਇਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਥੋੜਾ ਸੰਘਰਸ਼ ਕੀਤਾ। ਕੋਚ ਨੇ ਕਿਹਾ ਕਿ ਉਹ ਕਮਾਲ ਦੇ ਖਿਡਾਰੀ ਹਨ ਤੇ ਫਰੰਟ ਲਾਈਨ 'ਚ ਕਿਤੇ ਵੀ ਖੇਡ ਸਕਦੇ ਹਨ।
ਹਿਮਾ ਦਾਸ ਖੇਲ ਰਤਨ ਐਵਾਰਡ ਲਈ ਨਾਮਜ਼ਦ
NEXT STORY