ਸਪੋਰਟਸ ਡੈਸਕ : ਜਾਰਜੀਨਾ ਰੋਡਰਿਗਜ਼ ਨੇ ਇੰਸਟਾਗ੍ਰਾਮ 'ਤੇ ਫੋਟੋਆਂ ਅਪਲੋਡ ਕੀਤੀਆਂ ਹਨ, ਜਿਸ 'ਚ ਉਸ ਨੇ ਕ੍ਰਿਸਟੀਆਨੋ ਰੋਨਾਲਡੋ ਦੇ ਨਾਲ ਰਹਿਣ ਵਾਲੀ ਸ਼ਾਨਦਾਰ ਜੀਵਨ ਸ਼ੈਲੀ ਦੀ ਝਲਕ ਦਿੱਤੀ ਹੈ। ਰੋਨਾਲਡੋ ਦੇ 5 ਬੱਚਿਆਂ 'ਚੋਂ 2 ਦੀ ਮਾਂ 29 ਸਾਲਾ ਜਾਰਜੀਨਾ ਰੋਡਰਿਗਜ਼ ਨੇ ਆਪਣੀ ਹਾਲੀਆ ਪੈਰਿਸ ਯਾਤਰਾ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਜਿੱਥੇ ਉਹ ਆਪਣੀਆਂ ਟੋਨਡ ਲੈਗਸ ਦਿਖਾਉਂਦੀ ਹੈ ਜਿਸ 'ਚ ਉਹ ਗੋਡੇ ਤਕ ਕਾਲੇ ਉੱਚੇ ਬੂਟ ਅਤੇ ਸ਼ੇਡਸ ਪਹਿਨੇ ਇੱਕ ਛੋਟੇ ਪਹਿਰਾਵੇ ਵਿੱਚ ਇਕ ਕਾਰ ਦੇ ਪਿੱਛੇ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹੀ ਉਸ ਦੀਆਂ ਹੋਰ ਗਲੈਮਰਸ ਫੋਟੋਆਂ ਵੀ ਹਨ।
ਇਹ ਵੀ ਪੜ੍ਹੋ : ਟੈਨਿਸ ਸਟਾਰ Ashley Harkleroad ਨੇ ਪਾਈ ਰਿਵੀਲਿੰਗ ਟੀਸ਼ਰਟ, ਰਹਿ ਚੁੱਕੀ ਹੈ ਪਲੇਅਬੁਆਏ ਮਾਡਲ
ਤੁਹਾਨੂੰ ਦੱਸ ਦੇਈਏ ਕਿ ਰੋਨਾਲਡੋ ਜਨਵਰੀ ਵਿੱਚ ਸਾਊਦੀ ਪ੍ਰੋ ਲੀਗ ਕਲੱਬ ਅਲ-ਨਾਸਰ ਦੇ ਨਾਲ ਪ੍ਰਤੀ ਸਾਲ £173 ਮਿਲੀਅਨ ਦੇ ਇੱਕ ਮੁਨਾਫ਼ੇ ਵਾਲੇ ਸੌਦੇ 'ਤੇ ਦਸਤਖਤ ਕਰਨ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਖਿਡਾਰੀ ਬਣ ਗਿਆ ਹੈ। ਹਾਲਾਂਕਿ, 38 ਸਾਲਾ ਪੁਰਤਗਾਲੀ ਆਈਕਨ ਉੱਥੇ ਆਪਣੇ ਪਹਿਲੇ ਸੀਜ਼ਨ ਵਿੱਚ ਖਿਤਾਬ ਜਿੱਤਣ ਤੋਂ ਖੁੰਝ ਗਿਆ। ਰੋਨਾਲਡੋ ਨੇ ਅਲ-ਹਿਲਾਲ ਵਿਰੁੱਧ ਅਰਬ ਕਲੱਬ ਚੈਂਪੀਅਨਜ਼ ਕੱਪ ਫਾਈਨਲ ਵਿੱਚ ਦੋ ਗੋਲ ਕੀਤੇ।
ਤੁਹਾਨੂੰ ਦੱਸ ਦੇਈਏ ਕਿ ਰੋਨਾਲਡੋ ਨਾਲ ਜੌਰਜੀਨਾ ਰੋਡਰਿਗਜ਼ ਦੀ ਪਹਿਲੀ ਮੁਲਾਕਾਤ ਮੈਡ੍ਰਿਡ ਦੇ ਗੁਚੀ ਸਟੋਰ 'ਚ ਹੋਈ ਸੀ, ਜਿੱਥੇ ਜਾਰਜੀਨਾ ਸੇਲਜ਼ ਗਰਲ ਦੇ ਤੌਰ 'ਤੇ ਕੰਮ ਕਰਦੀ ਸੀ। ਰੀਅਲ ਮੈਡ੍ਰਿਡ ਸਟਾਰ ਰੋਨਾਲਡੋ ਹਰ ਰੋਜ਼ ਉਸ ਨੂੰ ਕਾਰ 'ਚ ਲੈਣ ਆਉਂਦਾ ਸੀ। ਜਲਦੀ ਹੀ ਉਹ ਇਕੱਠੇ ਰਹਿਣ ਲੱਗ ਪਏ। ਜਾਰਜੀਨਾ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਇੰਸਟਾਗ੍ਰਾਮ 'ਤੇ ਉਸ ਦੇ 52 ਮਿਲੀਅਨ ਫਾਲੋਅਰਜ਼ ਹਨ ਅਤੇ ਉਹ ਇਕ ਮਾਡਲ ਵੀ ਹੈ। ਉਹ ਬਿਜ਼ਨੈੱਸ ਵੂਮੈਨ ਵਜੋਂ ਵੀ ਆਪਣਾ ਕਰੀਅਰ ਬਣਾ ਰਹੀ ਹੈ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ : ਕਬੱਡੀ 'ਚ ਭਾਰਤੀ ਪੁਰਸ਼ਾਂ ਦੀ ਅਜੇਤੂ ਮੁਹਿੰਮ ਜਾਰੀ, ਥਾਈਲੈਂਡ ਨੂੰ 63-26 ਨਾਲ ਦਿੱਤੀ ਕਰਾਰੀ ਮਾਤ
ਜਾਰਜੀਨਾ ਨੇ ਸ਼ਾਨਦਾਰ ਪਹਿਰਾਵਾ ਪਾਇਆ ਹੋਇਆ ਹੈ ਜਿਸ 'ਚ ਉਹ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਸਿਲਵਰ ਚੋਕਰ ਪਾਇਆ ਹੋਇਆ ਹੈ ਜਿਸ ਦੀ ਕੀਮਤ ਕਰੀਬ 4 ਮਿਲੀਅਨ ਪੌਂਡ ਦੱਸੀ ਜਾ ਰਹੀ ਹੈ। ਫਿਲਮ ਫੈਸਟੀਵਲ 'ਚ ਹਿੱਸਾ ਲੈਣ ਪਹੁੰਚੀ ਜਾਰਜੀਨਾ ਹਮੇਸ਼ਾ ਦੀ ਤਰ੍ਹਾਂ ਰਿਲੈਕਸ ਅਤੇ ਖੁਸ਼ ਨਜ਼ਰ ਆ ਰਹੀ ਸੀ। ਉਹ ਫੈਸਟੀਵਲ 'ਚ ਮੌਜੂਦ ਫੋਟੋਗ੍ਰਾਫਰਾਂ ਦੀ ਪਹਿਲੀ ਪਸੰਦ ਸੀ। ਉਸਨੇ ਲਾਲ, ਪੀਲੇ ਅਤੇ ਸੰਤਰੀ ਰੰਗ ਦੀ ਓਮਬਰੇ ਮਿੰਨੀ ਡਰੈੱਸ ਪਹਿਨੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਖੇਡਾਂ ਵਤਨ ਪੰਜਾਬ ਦੀਆਂ’ ‘ਚ ਸੂਟਿੰਗ ਦਾ ਜਿਲਾ ਸੋਨ ਮੈਡਲ ਡੇਰਾਬੱਸੀ ਦੀ ਗੁਰਮਨ ਕੌਰ ਨੇ ਜਿੱਤਿਆ
NEXT STORY