ਸਪੋਰਟਸ ਡੈਸਕ : ਰੋਨਾਲਡੋ ਦੇ ਸਾਥੀ ਅਤੇ ਯੂਵੈਂਟਸ ਦੇ ਸਟਾਰ ਫੁੱਟਬਾਲਰ ਪਾਊਲੋ ਡਾਈਬਾਲਾ ਨੇ ਖੁਲਾਸਾ ਕੀਤਾ ਹੈ ਕਿ 6 ਹਫਤੇ ਪਹਿਲਾਂ ਕੋਰੋਨਾ ਨਾਲ ਇਨਫੈਕਟਡ ਹੋਣ ਤੋਂ ਬਾਅਦ ਇਸ ਵਾਇਰਸ ਤੋਂ ਉਭਰ ਗਏ ਹਨ। ਉੱਥੇ ਹੀ ਸਿਰੀ ਏ ਦੀ ਇਕ ਹੋਰ ਟੀਮ ਟੋਰਿਨੋ ਦਾ ਇਕ ਖਿਡਾਰੀ ਪਾਜ਼ੇਟਿਵ ਪਾਇਆ ਗਿਆ ਹੈ।
ਅਰਜਨਟੀਨਾ ਦੇ 26 ਸਾਲਾ ਫੁੱਟਬਾਲਰ ਡਾਈਬਾਲਾ ਨੇ ਟਵੀਟ ਕੀਤਾ, ''ਕਈ ਲੋਕਾਂ ਨੇ ਪਿਛਲੇ ਕੁਝ ਹਫਤਿਆਂ ਵਿਚ ਇਸ ਬਾਰੇ ਵਿਚ ਗੱਲ ਕੀਤੀ ਪਰ ਅਖੀਰ ਵਿਚ ਮੈਂ ਇਸ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਮੈਂ ਉਭਰ ਗਿਆ ਹਾਂ। ਤੁਹਾਡੇ ਸਮਰਥਨ ਦੇ ਲਈ ਇਕ ਵਾਰ ਫਿਰ ਧੰਨਵਾਦ। ਮੈਂ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹਾਂ ਜੋ ਅਜੇ ਵੀ ਇਸ ਨਾਲ ਪੀੜਤ ਹਨ।'' ਯੂਵੈਂਟਸ ਦੇ ਸ਼ਹਿਰ ਦੇ ਵਿਰੋਧੀ ਟੋਰਿਨੋ ਦੇ ਖਿਡਾਰੀ ਅਤੇ ਕਰਮਚਾਰੀਆਂ ਦੇ ਟੈਸਟ ਤੋਂ ਬਾਅਦ ਉਨ੍ਹਾਂ ਦਾ ਇਕ ਖਿਡਾਰੀ ਪਾਜ਼ੇਟਿਵ ਪਾਇਆ ਗਿਆ ਹੈ। ਸਿਰੀ ਏ ਟੀਮ ਇਸ ਹਫਤੇ ਵਿਅਕਤੀਗਤ ਟ੍ਰੇਨਿੰਗ ਸ਼ੁਰੂ ਕਰੇਗੀ।

ਮਾਨਸਿਕ ਤੰਦਰੁਸਤੀ 'ਤੇ ਬੋਲਿਆ ਧੋਨੀ, ਮੈਂ ਵੀ ਡਰਦਾ ਤੇ ਦਬਾਅ ਮਹਿਸੂਸ ਕਰਦਾ ਹਾਂ
NEXT STORY