ਅਬੂਧਾਬੀ (ਭਾਸ਼ਾ) : ਰਾਇਲ ਚੈਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਨੇ ਟੀਮ ਵਿਚ ਖਿਡਾਰੀਆਂ ਵਿਚਾਲੇ ਆਪਸੀ ਸੰਬੰਧ ਮਜਬੂਤ ਕਰਣ ਲਈ ਇਕ ਅਨੋਖਾ 'ਮੈਂਟਰਸ਼ਿਪ' ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿਚ ਟੀਮ ਦੇ ਨੌਜਵਾਨ ਕ੍ਰਿਕਟਰਾਂ ਨੂੰ ਉਨ੍ਹਾਂ ਦੀ ਤਰ੍ਹਾਂ ਹੀ ਸੋਚ ਰੱਖਣ ਵਾਲੇ ਸੀਨੀਅਰ ਨਾਲ ਜੋੜਿਆ ਜਾ ਰਿਹਾ ਹੈ, ਜੋ ਉਸ ਦੇ ਹੁਨਰ ਨੂੰ ਨਿਖ਼ਾਰ ਸਕਦਾ ਹੈ। ਆਰ.ਸੀ.ਬੀ. ਦੇ ਕੋਚ ਮਾਈਕ ਹੇਸਨ ਨੇ ਇਸ ਅਨੋਖੀ ਪਹਿਲ ਦੇ ਬਾਰੇ ਵਿਚ ਦੱਸਿਆ ਕਿ ਟੀਮ ਦੇ ਹਰ ਇਕ ਕ੍ਰਿਕਟਰ ਨੂੰ ਟੀਮ ਦੇ ਦੂਜੇ ਖਿਡਾਰੀ ਨਾਲ ਜੋੜਿਆ ਗਿਆ ਹੈ, ਜਿਸ ਵਿਚ ਹਰ ਕਿਸੇ ਨੂੰ ਸਿੱਖਣ, ਰੱਖਿਅਕ ਬਨਣ ਅਤੇ ਆਪਣਾ ਅਨੁਭਵ ਸਾਂਝਾ ਕਰਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਦਾਹਰਣ ਲਈ ਨੌਜਵਾਨ ਸਲਾਮੀ ਬੱਲੇਬਾਜ਼ ਦੇਵਦੱਤ ਪਡਿੱਕਲ ਨੂੰ ਕਪਤਾਨ ਵਿਰਾਟ ਕੋਹਲੀ ਨਾਲ, ਜਦੋਂ ਕਿ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਨੂੰ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨਾਲ ਜੋੜਿਆ ਗਿਆ ਹੈ।
ਇਹ ਵੀ ਪੜ੍ਹੋ: IPL 2020: ਵਿਰਾਟ ਨੇ ਸਾਥੀ ਖਿਡਾਰੀਆਂ ਨਾਲ ਗਾਇਆ ਗਾਣਾ ਅਤੇ ਪਾਇਆ ਭੰਗੜਾ, ਵੇਖੋ ਵੀਡੀਓ
ਹੇਸਨ ਨੇ ਟੀਮ ਦੇ ਟਵਿਟਰ ਪੇਜ 'ਤੇ ਜ਼ਾਰੀ ਵੀਡੀਓ ਵਿਚ ਕਿਹਾ, 'ਮੈਂਟਰਸ਼ਿਪ ਪ੍ਰੋਗਰਾਮ ਅਜਿਹਾ ਹੈ ਜਿਸ ਨੂੰ ਲੈ ਕੇ ਸਾਈਮਨ ਕੈਟਿਚ ਕਾਫ਼ੀ ਉਤਸ਼ਾਹਿਤ ਹਨ। ਕਈ ਖੇਡਾਂ ਵਿਚ ਅਜਿਹਾ ਹੋ ਰਿਹਾ ਹੈ। ਜਦੋਂ ਤੁਹਾਡੇ ਕੋਲ ਅਜਿਹੇ ਖਿਡਾਰੀ ਹੁੰਦੇ ਹਨ, ਜੋ ਕਿ ਆਪਣਾ ਅਨੁਭਵ ਸਾਂਝਾ ਕਰਣ ਦੇ ਇੱਛੁਕ ਹੁੰਦੇ ਹਨ ਤਾਂ ਇਹ ਅਨੁਭਵ ਹਾਸਲ ਕਰਣ ਦਾ ਦਾ ਚੰਗਾ ਮੌਕਾ ਹੁੰਦਾ ਹੈ। ਸਭ ਤੋਂ ਜ਼ਿਆਦਾ ਤੇਜ਼ ਖਿਡਾਰੀ ਨੌਜਵਾਨਾਂ ਨਾਲ ਆਪਣੇ ਅਨੁਭਵ ਸਾਂਝਾ ਕਰਦੇ ਹਨ ਅਤੇ ਪੁਰਾਣੇ ਖਿਡਾਰੀ ਵੀ ਨੌਜਵਾਨ ਤੋਂ ਕੁੱਝ ਸਿੱਖ ਲੈਂਦੇ ਹਨ।'
ਇਹ ਵੀ ਪੜ੍ਹੋ: ਰਾਸ਼ਟਰਪਤੀ ਅਤੇ PM ਲਈ ਬਣਾਇਆ ਗਿਆ 'Air India One' ਜਹਾਜ਼ ਅੱਜ ਪੁੱਜੇਗਾ ਭਾਰਤ, ਜਾਣੋ ਕੀ ਹੈ ਖ਼ਾਸੀਅਤ
ਉਨ੍ਹਾਂ ਕਿਹਾ, 'ਇਸ ਲਈ ਅਸੀਂ ਵੇਖਦੇ ਹਾਂ ਕਿ ਅਸੀਂ ਕਿਸ ਦੇ ਨਾਲ ਜੋੜੀ ਬਣਾ ਰਹੇ ਹਾਂ ਅਤੇ ਕਿਨ੍ਹਾਂ ਦੇ ਬਾਰੇ ਵਿਚ ਅਸੀਂ ਸੋਚਦੇ ਹਾਂ ਕਿ ਉਹ ਅਭਿਆਸ ਤੋਂ ਪਰੇ ਕੁੱਝ ਸਮਾਂ ਇਕੱਠੇ ਬਿਤਾ ਸਕਦੇ ਹਨ। ਇਕ-ਦੂਜੇ ਨੂੰ ਸੱਮਝ ਕੇ ਖੇਡ 'ਤੇ ਗੱਲ ਕਰ ਸਕਦੇ ਹਨ।' ਹੇਸਨ ਨੇ ਕਿਹਾ, 'ਉਦਾਹਰਣ ਲਈ ਨਵਦੀਪ ਸੈਨੀ ਨੂੰ ਡੇਲ ਸਟੇਨ ਨਾਲ ਜੋੜਿਆ ਹੈ। ਸਟੇਨ ਨੇ ਤੇਜ਼ ਗੇਂਦਬਾਜ਼ੀ ਵਿਚ ਬਹੁਤ ਕੁੱਝ ਹਾਸਲ ਕੀਤਾ ਹੈ ਅਤੇ ਖੇਡ ਨੂੰ ਬਰੀਕੀ ਨਾਲ ਸਮਝਦੇ ਹਨ। ਨਵਦੀਪ ਸੈਨੀ ਪ੍ਰਤਿਭਾਸ਼ਾਲੀ ਹੈ ਅਤੇ ਤੇਜ਼ ਗੇਂਦਬਾਜੀ ਕਰਣਾ ਚਾਹੁੰਦਾ ਹੈ, ਇਸ ਲਈ ਇਨ੍ਹਾਂ ਦੋਵਾਂ ਦਾ ਇਕੱਠੇ ਬੈਠ ਕੇ ਤੇਜ਼ ਗੇਂਦਬਾਜ਼ੀ 'ਤੇ ਗੱਲ ਕਰਣ ਤੋਂ ਬਿਹਤਰ ਕੁੱਝ ਨਹੀਂ ਹੋ ਸਕਦਾ।'
ਇਹ ਵੀ ਪੜ੍ਹੋ: IPL 2020: ਟੀਮ ਦਾ ਹੌਸਲਾ ਵਧਾਉਣ ਲਈ ਮੈਦਾਨ 'ਚ ਪੁੱਜੇ ਸ਼ਾਹਰੁਖ ਖਾਨ, ਬਦਲੀ ਲੁੱਕ ਦੇਖ ਪ੍ਰਸ਼ੰਸਕ ਹੋਏ ਕਰੇਜ਼ੀ
ਉਨ੍ਹਾਂ ਕਿਹਾ ਕਿ ਪਡਿੱਕਲ ਲਈ ਕੋਹਲੀ ਤੋਂ ਬਿਹਤਰ ਮੈਂਟਰ ਦੂਜਾ ਕੋਈ ਨਹੀਂ ਹੋ ਸਕਦਾ। ਹੇਸਨ ਨੇ ਕਿਹਾ, 'ਦੇਵਦੱਤ ਪਡਿੱਕਲ ਦੀ ਵਿਰਾਟ ਕੋਹਲੀ ਨਾਲ ਜੋੜੀ ਹੈ । ਇਕ ਨੌਜਵਾਨ ਖਿਡਾਰੀ ਲਈ ਉਨ੍ਹਾਂ ਤੋਂ ਬਿਹਤਰ ਮੈਂਟਰ ਨਹੀਂ ਹੋ ਸਕਦਾ ਹੈ। ਉਹ ਉਤਸ਼ਾਹੀ ਹਨ ਅਤੇ ਬੱਲੇਬਾਜ਼ੀ ਕ੍ਰਮ ਵਿਚ ਇਕ ਹੀ ਸਥਾਨ 'ਤੇ ਬੱਲੇਬਾਜ਼ੀ ਕਰਦੇ ਹਨ।' ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸੰਯੁਕਤ ਅਰਬ ਅਮੀਰਾਤ ਵਿਚ ਚੱਲ ਰਹੇ ਇੰਡੀਅਨ ਪ੍ਰੀਮੀਅਰ ਲੀਗ ਲਈ ਖਿਡਾਰੀਆਂ ਨੂੰ ਆਪਸ ਵਿਚ ਇਕ-ਦੂਜੇ ਦੇ ਕਰੀਬ ਲਿਆਉਣ ਦਾ ਹਿੱਸਾ ਹੈ। ਹੇਸਨ ਨੇ ਕਿਹਾ, 'ਖਿਡਾਰੀ ਜਿੰਨਾਂ ਇਕ-ਦੂਜੇ ਦੇ ਕਰੀਬ ਆਉਂਦੇ ਹੈ ਤਾਂ ਇਸ ਦੇ ਬਾਅਦ ਜਦੋਂ ਉਹ ਮੈਦਾਨ 'ਤੇ ਹੁੰਦੇ ਹਨ ਤਾਂ ਦਬਾਅ ਦੇ ਹਾਲਾਤਾਂ ਵਿਚ ਇਕ ਟੀਮ ਦੇ ਰੂਪ ਵਿਚ ਮਿਲ ਕੇ ਕੰਮ ਕਰਦੇ ਹਨ।' ਆਰ.ਸੀ.ਬੀ. ਨੇ ਹੁਣ ਤੱਕ ਤਿੰਨ ਮੈਚਾਂ ਵਿਚੋਂ 2 ਵਿਚ ਜਿੱਤ ਦਰਜ ਕੀਤੀ ਹੈ। ਉਸ ਦਾ ਅਗਲਾ ਮੈਚ ਸ਼ਨੀਵਾਰ ਨੂੰ ਰਾਜਸਥਾਨ ਰਾਇਲਸ ਨਾਲ ਹੋਵੇਗਾ।
ਇਹ ਵੀ ਪੜ੍ਹੋ: ਤੈਰਾਕੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, 15 ਅਕਤੂਬਰ ਤੋਂ ਖੁੱਲ੍ਹਣਗੇ ਸਵਿਮਿੰਗ ਪੂਲ
IPL 2020: ਵਿਰਾਟ ਨੇ ਸਾਥੀ ਖਿਡਾਰੀਆਂ ਨਾਲ ਗਾਇਆ ਗਾਣਾ ਅਤੇ ਪਾਇਆ ਭੰਗੜਾ, ਵੇਖੋ ਵੀਡੀਓ
NEXT STORY