ਨਵੀਂ ਦਿੱਲੀ- ਪਾਕਿਸਤਾਨ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ 3 ਵਨ ਡੇ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦੇ ਦੂਜੇ ਵਨ ਡੇ ਮੈਚ 'ਚ ਦੱਖਣੀ ਅਫਰੀਕਾ ਦੀ ਟੀਮ ਨੇ ਪਾਕਿਸਤਾਨ ਦੇ ਸਾਹਮਣੇ 342 ਦੌੜਾਂ ਦਾ ਟੀਚਾ ਰੱਖਿਆ ਸੀ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੇ 193 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾ ਦਿੱਤਾ ਪਰ ਫਖਰ ਜ਼ਮਾਨ ਨੇ ਆਪਣੀ ਇਸ ਪਾਰੀ ਦੌਰਾਨ ਕਈ ਰਿਕਾਰਡ ਆਪਣੇ ਨਾਂ ਕੀਤੇ। ਇਸ ਦੌਰਾਨ ਦੱਖਣੀ ਅਫਰੀਕਾ ਨੇ ਵਨ ਡੇ ਸੀਰੀਜ਼ 'ਚ 1-1 ਨਾਲ ਬਰਾਬਰੀ ਕਰ ਲਈ ਹੈ।
ਦੱਖਣੀ ਅਫਰੀਕਾ ਟੀਮ ਵਲੋਂ ਦਿੱਤੇ ਗਏ 342 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਦੂਜੇ ਪਾਸੇ ਕਿਸੇ ਵੀ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ। ਬਾਵਜੂਦ ਇਸ ਦੇ ਫਖਰ ਨੇ ਇਕੱਲੇ ਹੀ ਪਾਕਿਸਤਾਨ ਦੀ ਟੀਮ ਦੇ ਸਕੋਰ ਨੂੰ 300 ਤੋਂ ਪਾਰ ਕੀਤਾ। ਫਖਰ ਜ਼ਮਾਨ ਟੀਚੇ ਤੋਂ ਪਹਿਲਾਂ ਆਊਟ ਹੋ ਗਏ। ਫਖਰ ਜ਼ਮਾਨ ਨੇ 193 ਦੌੜਾਂ ਦੀ ਪਾਰੀ ਦੌਰਾਨ 18 ਚੌਕੇ ਤੇ 10 ਛੱਕੇ ਲਗਾਏ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ
ਵਨ ਡੇ ਮੈਚਾਂ 'ਚ ਟੀਚੇ ਦਾ ਪਿੱਛਾ ਕਰਦੇ ਸਭ ਤੋਂ ਜ਼ਿਆਦਾ ਸਕੋਰ
ਫਖਰ ਜ਼ਮਾਨ- 193 (155) ਬਨਾਮ ਦੱਖਣੀ ਅਫਰੀਕਾ
ਸ਼ੇਨ ਵਾਟਸਨ- 185 (96) ਬਨਾਮ ਬੰਗਲਾਦੇਸ਼, 2011
ਐੱਮ. ਐੱਸ. ਧੋਨੀ- 183 (145) ਬਨਾਮ ਸ਼੍ਰੀਲੰਕਾ, 2005
ਵਿਰਾਟ ਕੋਹਲੀ- 183 (148) ਬਨਾਮ ਪਾਕਿਸਤਾਨ, 2012
ਰਾਸ ਟੇਲਰ- 181 (147) ਬਨਾਮ ਇੰਗਲੈਂਡ, 2018
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22 ਜਿੱਤ ਦਾ ਨਵਾਂ ਰਿਕਾਰਡ
ਵਨ ਡੇ 'ਚ 190 'ਤੇ ਆਊਟ ਹੋਣ ਵਾਲੇ ਖਿਡਾਰੀ
ਸਈਦ ਅਨਵਰ- 194 ਬਨਾਮ ਭਾਰਤ (1997)
ਫਖਰ ਜ਼ਮਾਨ- 193 ਬਨਾਮ ਦੱਖਣੀ ਅਫਰੀਕਾ (2021)
ਇਹ ਖ਼ਬਰ ਪੜ੍ਹੋ- ਭਾਰਤ 'ਚ ਕ੍ਰਿਕਟ ਦੀ ਸ਼ੁਰੂਆਤੀ ਮਹਿਲਾ ਕੁਮੈਂਟਟੇਰ ਚੰਦ੍ਰਾ ਨਾਇਡੂ ਨਹੀਂ ਰਹੀ
ਵਨ ਡੇ 'ਚ ਸਭ ਤੋਂ ਜ਼ਿਆਦਾ 190 ਪਾਰ ਸਕੋਰ
3- ਰੋਹਿਤ ਸ਼ਰਮਾ
2- ਫਖਰ ਜ਼ਮਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ 'ਚ ਕ੍ਰਿਕਟ ਦੀ ਸ਼ੁਰੂਆਤੀ ਮਹਿਲਾ ਕੁਮੈਂਟਟੇਰ ਚੰਦ੍ਰਾ ਨਾਇਡੂ ਨਹੀਂ ਰਹੀ
NEXT STORY