ਕੇਪਟਾਊਨ : ਦੱਖਣੀ ਅਫਰੀਕਾ ਦੇ ਕੋਚ ਓਟਿਸ ਗਿਬਸਨ ਨੇ ਵਿਸ਼ਵਾਸ ਜਤਾਇਆ ਹੈ ਕਿ ਤੇਜ਼ ਗੇਂਦਬਾਜ਼ ਡੇਲ ਸਟੇਨ ਅਤੇ ਕਾਗਿਸੋ ਰਬਾਡਾ ਇੰਗਲੈਂਡ ਖਿਲਾਫ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਠੀਕ ਹੋ ਜਾਣਗੇ। ਦੱਖਣੀ ਅਫਰੀਕਾ ਨੂੰ 30 ਮਈ ਨੂੰ ਮੇਜ਼ਬਾਨ ਇੰਗਲੈਂਡ ਤੋਂ ਪਹਿਲਾਂ ਮੈਚ ਖੇਡਣਾ ਹੈ। ਸਟੇਨ ਅਤੇ ਰਬਾਡਾ ਦੋਵਾਂ ਨੂੰ ਸੱਟ ਕਾਰਨ ਆਈ. ਪੀ. ਐੱਲ. ਵਿਚਾਲੇ ਹੀ ਛੱਡਣਾ ਪਿਆ ਸੀ ਪਰ ਰਬਾਡਾ ਨੇ ਦਿੱਲੀ ਕੈਪੀਟਲਸ ਲਈ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 25 ਵਿਕਟਾਂ ਲਈਆਂ ਸੀ।
ਗਿਬਸ ਨੇ ਕਿਹਾ ਕਿ ਰਬਾਡਾ ਅਤੇ ਡੇਲ ਸਟੇਨ ਦੋਵਾਂ ਨੂੰ ਫਿੱਟਨੈਸ ਸਮੱਸਿਆ ਸੀ ਪਰ ਹੁਣ ਉਹ ਤੇਜੀ ਨਾਲ ਫਿੱਟ ਹੋ ਰਹੇ ਹਨ। ਉਸਨੇ ਕਿਹਾ ਕਿ ਆਈ. ਪੀ. ਐੱਲ. ਫਾਈਨਲ ਖੇਡਣ ਵਾਲੇ ਖਿਡਾਰੀ ਵੀ ਫਿੱਟ ਹਨ। ਅਸੀਂ ਸਾਰੇ ਵੱਖ-ਵੱਖ ਸੀ ਪਰ ਹੁਣ ਪੂਰੀ ਟੀਮ ਇਕ ਹੈ ਅਤੇ ਬਹੁਤ ਚੰਗਾ ਲੱਗ ਰਿਹਾ ਹੈ। ਅਸੀਂ ਕਲ ਨਾਲ ਹੀ ਖਾਣਾ ਖਾਦਾ ਅਤੇ ਵਿਸ਼ਵ ਕੱਪ ਦੀ ਤਿਆਰੀ ਸ਼ੁਰੂ ਕੀਤੀ।
ਪਾਕਿ ਖਿਲਾਫ ਤੂਫਾਨੀ ਸੈਂਕੜਾ ਲਗਾਉਣ ਵਾਲੇ ਬੇਅਰਸਟੋ ਨੇ IPL ਬਾਰੇ ਕਹੀ ਵੱਡੀ ਗੱਲ
NEXT STORY