ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਵਿਰੁੱਧ ਯੁੱਧ ਸ਼ੁਰੂ ਹੋਣ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਹੀ ਘਰ ਵਿਚ ਘਿਰਦੇ ਨਜ਼ਰ ਆ ਰਹੇ ਹਨ। ਖੇਡ ਜਗਤ ਤੋਂ ਕਈ ਰੂਸੀ ਖਿਡਾਰੀਆਂ ਨੇ ਇਸ ਯੁੱਧ ਦਾ ਵਿਰੋਧ ਕੀਤਾ ਹੈ। ਇਸ ਵਿਚਾਲੇ ਇਕ ਸਟਾਰ ਟੈਨਿਸ ਖਿਡਾਰੀ ਐਂਡਰੀ ਰੁਬਲੇਵ ਨੇ ਵੀ ਇਸ ਜੰਗ ਦਾ ਵਿਰੋਧ ਕੀਤਾ ਹੈ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
ਦਰਅਸਲ, ਰੁਬਲੇਵ ਨੇ ਸ਼ੁੱਕਰਵਾਰ ਨੂੰ ਹੀ ਦੁਬਈ ਟੈਨਿਸ ਚੈਂਪੀਅਨਸ਼ਿਪ ਦਾ ਸੈਮੀਫਾਈਨਲ ਮੁਕਾਬਲਾ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਮੈਚ ਜਿੱਤਣ ਤੋਂ ਬਾਅਦ ਐਂਡਰੀ ਰੁਬਲੇਵ ਨੇ ਕੈਮਰੇ 'ਤੇ ਲਿਖਿਆ-'No War Please'
ਇਹ ਖ਼ਬਰ ਪੜ੍ਹੋ- ਯੂਕ੍ਰੇਨ 'ਚ ਫਸੀ ਰੁਚਿਕਾ ਸ਼ਰਮਾ ਬੰਕਰ 'ਚ ਰਹਿ ਕੇ ਭਾਰਤ ਪਰਤਣ ਦੀ ਕਰ ਰਹੀ ਉਡੀਕ
ਸੈਮੀਫਾਈਨਲ ਵਿਚ ਪੋਲੈਂਡ ਦੇ ਖਿਡਾਰੀ ਨੂੰ ਹਰਾਇਆ
ਵਿਸ਼ਵ ਦੇ ਨੰਬਰ-7 ਰੂਸੀ ਟੈਨਿਸ ਖਿਡਾਰੀ ਰੁਬਲੇਵ ਦਾ ਸੈਮੀਫਾਈਨਲ ਮੁਕਾਬਲਾ ਪੋਲੈਂਡ ਦੇ ਹੁਬਰਟ ਹੁਰਕਾਜ ਨਾਲ ਸੀ। ਇਸ ਮੈਚ ਨੂੰ ਐਂਡਰੀ ਰੁਬਲੇਵ ਨੇ 3-6, 7-5, 7-6 ਨਾਲ ਜਿੱਤ ਲਿਆ। ਇਸ ਮੈਚ ਨੂੰ ਜਿੱਤਣ ਤੋਂ ਬਾਅਦ ਰੁਬਲੇਵ ਨੇ ਯੁੱਧ ਨਹੀਂ ਕਰਨ ਦਾ ਇਹ ਸੰਦੇਸ਼ ਦਿੱਤਾ। ਇਸਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਫੈਂਸ ਉਸਦੀ ਸ਼ਲਾਘਾ ਵੀ ਕਰ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਰਨਦੀਪ ਨੇ ਆਖਰੀ ਦਿਨ 70 ਦੇ ਸਕੋਰ ਨਾਲ ਗੁਜਰਾਤ ਓਪਨ ਜਿੱਤਿਆ
NEXT STORY