ਸੈਂਚੁਰੀਅਨ- ਤਜਰਬੇਕਾਰ ਸ਼ਾਕਿਬ ਅਲ ਹਸਨ (77), ਲਿਟਨ ਦਾਸ (50) ਤੇ ਯਾਸਿਰ ਅਲੀ (50) ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਬਾਅਦ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨ-ਡੇ 'ਚ ਦੱਖਣੀ ਅਫ਼ਰੀਕਾ ਨੂੰ 38 ਦੌੜਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਵਨ-ਡੇ ਫਾਰਮੈਟ 'ਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਉਨ੍ਹਾਂ ਦੀ ਸਰਜਮੀਂ 'ਤੇ ਬੰਗਲਾਦੇਸ਼ ਦੀ ਇਹ ਪਹਿਲੀ ਜਿੱਤ ਹੈ।
ਇਹ ਵੀ ਪੜ੍ਹੋ : ਗਲੇਨ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫ਼ਰੀਕਾ 'ਚ ਆਪਣਾ ਸਰਵਉੱਚ ਸਕੋਰ 7 ਵਿਕਟਾਂ 'ਤੇ 314 ਦੌੜਾਂ ਬਣਾਉਣ ਦੀ ਬਾਅਦ ਮੇਜ਼ਬਾਨ ਟੀਮ ਨੂੰ 48.5 ਓਵਰ 'ਚ 276 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਬੰਗਲਾਦੇਸ਼ ਲਈ ਮੇਹੰਦੀ ਹਸਨ ਮਿਰਾਜ ਨੇ ਚਾਰ, ਤਸਕੀਨ ਅਹਿਮਦ ਨੇ ਤਿੰਨ, ਸ਼ਰੀਫੁਲ ਇਸਲਾਮ ਨੇ ਦੋ ਤੇ ਮਹਿਮੁਦੁੱਲ੍ਹਾ ਨੇ ਇਕ ਵਿਟਕ ਲਿਆ।
ਮੈਚ ਦਾ ਅਹਿਮ ਪਲ 46ਵੇਂ ਓਵਰ 'ਚ ਆਇਆ ਜਦੋਂ ਮਿਰਾਜ ਨੇ ਡੇਵਿਡ ਮਿਲਰ ਨੂੰ ਆਪਣਾ ਚੌਥਾ ਸ਼ਿਕਾਰ ਬਣਾਇਆ। ਮਿਲਰ ਨੇ 57 ਗੇਂਦਾਂ 'ਚ 79 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਤੇ ਉਨ੍ਹਾਂ ਦੇ ਆਊਟ ਹੋਣ ਨਾਲ ਦੱਖਣੀ ਅਫ਼ਰੀਕਾ ਦੀ ਉਮੀਦਾਂ ਨੇ ਦਮ ਤੋੜ ਦਿੱਤਾ ਤੇ ਬੰਗਲਾਦੇਸ਼ ਨੂੰ 20 ਸਾਲ 'ਚ ਦੱਖਣੀ ਅਫ਼ਰੀਕਾ ਦੀ ਸਰਜ਼ਮੀਂ 'ਤੇ ਇਸ ਟੀਮ ਦੇ ਖਿਲਾਫ ਪਹਿਲੀ ਸਫਲਤਾ ਦੇ ਕਰੀਬ ਪਹੁੰਚਾ ਦਿੱਤਾ।
ਇਹ ਵੀ ਪੜ੍ਹੋ : IPL 2022 : ਲਖਨਊ ਸੁਪਰ ਜਾਇੰਟਸ ਨੂੰ ਲੱਗਾ ਵੱਡਾ ਝਟਕਾ, ਟੂਰਨਾਮੈਂਟ ਤੋਂ ਬਾਹਰ ਹੋਇਆ ਇਹ ਸਟਾਰ ਖਿਡਾਰੀ
ਦੱਖਣੀ ਅਫ਼ਰੀਕਾ ਦੇ 36 ਦੌੜਾਂ 'ਤੇ ਤਿੰਨ ਵਿਕਟਾਂ ਗੁਆਉਣ ਦੇ ਬਾਅਦ ਰਾਸੀ ਵਾਨ ਡੇਰ ਡੁਸੇਨ (86) ਨੇ ਚੌਥੇ ਵਿਕਟ ਲਈ ਤੇਮਬਾ ਬਾਵੁਮਾ (31) ਦੇ ਨਾਲ 85 ਤੇ ਫਿਰ ਮਿਲਰ ਦੇ ਨਾਲ ਪੰਜਵੇਂ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕਰਕੇ ਮੱਧਕ੍ਰਮ ਨੂੰ ਮਜ਼ਬੂਤੀ ਦਿੱਤੀ ਪਰ ਬਾਅਦ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਬੰਗਲਾਦੇਸ਼ ਨੇ ਦੱਖਣੀ ਅਫਰੀਕਾ 'ਚ ਆਪਣੀ ਪਹਿਲੀ ਸਫਲਤਾ ਦਾ ਜਸ਼ਨ ਮੈਦਾਨ 'ਤੇ ਸ਼ਾਨਦਾਰ ਤਰੀਕੇ ਨਾਲ ਮਨਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਗਲੇਨ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ
NEXT STORY