ਨਵੀਂ ਦਿੱਲੀ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਗਰੈਜੁਏਟ ਹੋ ਚੁੱਕੀ ਹੈ। ਯੂਨੀਵਰਸਿਟੀ ਕਾਲਜ ਆਫ ਲੰਡਨ ਤੋਂ ਗਰੈਜੁਏਸ਼ਨ ਨੂੰ ਪੂਰਾ ਕਰਨ ਵਾਲੀ ਸਾਰਾ ਡਿਗਰੀ ਸੈਰੇਮਨੀ 'ਚ ਪਾਪਾ ਸਚਿਨ ਅਤੇ ਮਾਂ ਅੰਜਲੀ ਨਾਲ ਮੌਜੂਦ ਸੀ। ਇਸ ਸਮਾਰੋਹ 'ਚ ਸਾਰਾ ਨੇ ਆਪਣੇ ਮਾਤਾ-ਪਿਤਾ ਦੇ ਨਾਲ ਖੂਬ ਮਸਤੀ ਕੀਤੀ। ਇਨ੍ਹਾਂ ਤਿੰਨਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਆਪਣੇ ਆਫੀਸ਼ੀਅਲ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ, ''ਮੈਂ ਕੀ ਕੀਤਾ?'' ਜ਼ਿਕਰਯੋਗ ਹੈ ਕਿ ਸਾਰਾ ਨੇ ਆਪਣੀ ਸਕੂਲੀ ਪੜ੍ਹਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਪੂਰੀ ਕੀਤੀ ਹੈ ਜਿਸ ਤੋਂ ਬਾਅਦ ਉਹ ਗਰੈਜੁਏਸ਼ਨ ਕਰਨ ਲੰਡਨ ਚਲੀ ਗਈ ਸੀ। ਉਨ੍ਹਾਂ ਦੀ ਇਸ ਤਸਵੀਰ ਨੂੰ 90 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ ਅਤੇ ਲੋਕ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇ ਰਹੇ ਹਨ।
ਸਾਰਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸਾਰਾ ਸਚਿਨ ਦੀ ਵੱਡੀ ਬੇਟੀ ਹੈ। ਦੂਜੀ ਸੰਤਾਨ ਅਰਜੁਨ ਤੇਂਦੁਲਕਰ ਹੈ ਜਿਸ ਦਾ ਪੂਰਾ ਫੋਕਸ ਕ੍ਰਿਕਟ 'ਤੇ ਹੈ। ਹਾਲ ਹੀ 'ਚ ਉਨ੍ਹਾਂ ਨੇ ਇੰਡੀਆ ਅੰਡਰ-19 ਟੀਮ ਵੱਲੋਂ ਸ਼੍ਰੀਲੰਕਾ ਨਾਲ ਮੈਚ ਖੇਡਿਆ ਸੀ ਜਿਸ 'ਚ ਉਨ੍ਹਾਂ ਵਿਕਟ ਵੀ ਝਟਕਾਇਆ ਸੀ। ਅਰਜੁਨ ਤੇਜ਼ ਗੇਂਦਬਾਜ਼ ਦੇ ਨਾਲ-ਨਾਲ ਬੱਲੇਬਾਜ਼ ਵੀ ਹਨ।
ਤੰਬਾਕੂ ਲਗਾਉਂਦੇ ਹੋਏ ਫੜੇ ਗਏ ਕ੍ਰਿਕਟਰ ਸ਼ਾਹਿਦ ਅਫਰੀਦੀ, ਵਾਇਰਲ ਹੋ ਰਿਹਾ ਹੈ ਵੀਡੀਓ
NEXT STORY