ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਜਿਸ ਅੰਦਾਜ਼ 'ਚ ਆਪਣੀ ਜ਼ਿੰਦਗੀ ਗੁਜ਼ਾਰਦੇ ਹਨ, ਉਸ ਨਾਲ ਹਰ ਕੋਈ ਵਾਕਫ ਹੈ। ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਮਹਿੰਗੀਆਂ-ਮਹਿੰਗੀਆਂ ਕਾਰਾਂ ਦੇ ਸ਼ੌਕੀਨ ਅਤੇ ਸ਼ਾਹੀ ਭੋਜਨ ਖਾਣ ਵਾਲੇ ਅਫਰੀਦੀ ਨਸ਼ਾ ਕਰਨ ਲਈ 10 ਰੁਪਏ ਦਾ ਖਰਚਾ ਕਰਦੇ ਹਨ ਤਾਂ ਤੁਸੀਂ ਕੀ ਸੋਚੋਗੇ। ਸੋਸ਼ਲ ਮੀਡੀਆ 'ਤੇ ਅਫਰੀਦੀ ਦਾ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਤੰਬਾਕੂ ਦਾ ਸੇਵਨ ਕਰਦੇ ਦਿਸ ਰਹੇ ਹਨ। ਅਫਰੀਦੀ ਨੂੰ ਤੰਬਾਕੂ ਲਗਾਉਂਦੇ ਹੋਏ ਦੇਖ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਹੈ।
ਫੌਜ ਵਿਚਾਲੇ ਬੈਠ ਕੇ ਕੀਤਾ ਸੇਵਨ
ਵੀਰਵਾਰ ਨੂੰ ਰਾਵਲਪਿੰਡੀ 'ਚ ਆਯੋਜਿਤ ਪਾਕਿ ਰੱਖਿਆ ਅਤੇ ਸ਼ਹੀਦ ਦਿਵਸ ਦੇ ਮੌਕੇ 'ਤੇ ਅਫਰੀਦੀ ਵੀ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ, ਰਾਸ਼ਟਰਪਤੀ ਮਮਨੂਨ ਹੁਸੈਨ ਅਤੇ ਆਰਮੀ ਚੀਫ ਕਮਰ ਜਾਵੇਦ ਬਾਜਵਾ ਮੌਜੂਦ ਸਨ। ਅਫਰੀਦੀ ਫੌਜ ਵਿਚਾਲੇ ਬੈਠੇ ਸਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਫਰੀਦੀ ਆਰਾਮ ਨਾਲ ਤੰਬਾਕੂ ਕੱਢਦੇ ਹਨ ਅਤੇ ਆਪਣੇ ਬੁੱਲਾਂ ਦੇ ਹੇਠਾਂ ਦਬਾਅ ਲੈਂਦੇ ਹਨ।
ਅਫਰੀਦੀ ਨੂੰ ਸ਼ਾਇਦ ਲੱਗਾ ਕਿ ਤੰਬਾਕੂ ਦਾ ਸੇਵਨ ਕਰਦੇ ਹੋਏ ਉਨ੍ਹਾਂ ਨੂੰ ਕਿਸੇ ਨੇ ਨਹੀਂ ਦੇਖਿਆ, ਪਰ ਕੈਮਰੇ 'ਚ ਉਨ੍ਹਾਂ ਦੀ ਇਹ ਹਰਕਤ ਕੈਦ ਹੋ ਗਈ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਚ ਆਉਣ ਦੇ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਵੀ ਨਾਰਾਜ਼ ਦਿਸੇ ਅਤੇ ਆਲੋਚਨਾ ਕਰਨ ਲੱਗੇ।
ਮੈਕਸਿਕੋ 'ਚ ਦੂਜੇ ਦਰਜੇ ਦੀ ਟੀਮ ਨੂੰ ਕੋਚਿੰਗ ਦੇਣਗੇ ਮਾਰਾਡੋਨਾ
NEXT STORY