ਨਵੀਂ ਦਿੱਲੀ, (ਬਿਊਰੋ)— ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਅਕਸਰ ਹੀ ਸੋਸ਼ਲ ਮੀਡੀਆ 'ਚ ਐਕਟਿਵ ਰਹਿੰਦੇ ਹਨ ਅਤੇ ਪ੍ਰਸ਼ੰਸਕਾਂ ਦੇ ਨਾਲ ਸੰਪਰਕ ਬਣਾਏ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਸਾਰਾ ਅਤੇ ਅਰਜੁਨ ਦੇ ਫਰਜ਼ੀ ਅਕਾਊਂਟ ਨੂੰ ਦੇਖ ਕੇ ਟਵਿੱਟਰ ਅਕਾਊਂਟ 'ਤੇ ਗੁੱਸਾ ਜ਼ਾਹਰ ਕੀਤਾ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਦੋਹਾਂ ਨਾਲ ਜੁੜੇ ਫਰਜ਼ੀ ਅਕਾਊਂਟ ਨੂੰ ਹਟਾਉਣ ਦੀ ਟਵਿੱਟਰ ਤੋਂ ਅਪੀਲ ਵੀ ਕੀਤੀ ਹੈ।
ਦਰਅਸਲ, ਸਚਿਨ ਨੇ ਲਗਾਤਾਰ ਦੋ ਟਵੀਟ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਲਿਖਿਆ ਕਿ ਮੈਂ ਲਗਾਤਾਰ ਇਸ ਗੱਲ ਨੂੰ ਦੁਹਰਾਉਂਦਾ ਰਹਿੰਦਾ ਹਾਂ ਕਿ ਮੇਰੇ ਬੱਚੇ (ਸਾਰਾ ਅਤੇ ਅਰਜੁਨ) ਟਵਿੱਟਰ 'ਤੇ ਨਹੀਂ ਹਨ। ਮੈਂ ਟਵਿੱਟਰ ਤੋਂ ਅਪੀਲ ਕਰਦਾ ਹਾਂ ਕਿ ਉਹ ਇਸ ਤਰ੍ਹਾਂ ਦੇ ਸਾਰੇ ਅਕਾਊਂਟਸ ਨੂੰ ਛੇਤੀ ਤੋਂ ਛੇਤੀ ਡਿਲੀਟ ਕਰੇ। ਜਦਕਿ ਆਪਣੇ ਦੂਜੇ ਟਵੀਟ 'ਤੇ ਸਚਿਨ ਨੇ ਕਿਹਾ ਹੈ ਕਿ ਦੂਜਿਆਂ ਦੇ ਨਾਂ ਤੋਂ ਅਕਾਊਂਟ ਚਲਾ ਕੇ ਕੁਝ ਵੀ ਲਿਖਣਾ ਗਲਤਫਹਿਮੀ ਪੈਦਾ ਕਰਦਾ ਹੈ, ਜਿਸ ਨਾਲ ਸਾਨੂੰ ਪਰੇਸ਼ਾਨੀ ਹੁੰਦੀ ਹੈ। ਮੇਰੀ ਟਵਿੱਟਰ ਤੋਂ ਗੁਜ਼ਾਰਿਸ਼ ਹੈ ਕਿ ਉਹ ਤੁਰੰਤ ਇਸ ਮਾਮਲੇ 'ਚ ਕਾਰਵਾਈ ਕਰੇ।
Birthday Special: ਕੁੰਬਲੇ ਨੇ ਬਣਾਇਆ ਅਜਿਹਾ ਰਿਕਾਰਡ ਜੋ ਗੇਂਦਬਾਜ਼ਾਂ ਲਈ ਅਜੇ ਵੀ ਹੈ ਸੁਪਨਾ
NEXT STORY