ਨਵੀਂ ਦਿੱਲੀ (ਬਿਊਰੋ)— ਇਕ ਰੋਜ਼ਾ ਮੈਚਾਂ 'ਚ ਹਾਲ ਹੀ 'ਚ ਲੱਗੇ ਦੌੜਾਂ ਦੇ ਪਹਾੜ ਤੋਂ ਫਿਕਰਮੰਦ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਇਸ ਫਾਰਮੈਟ 'ਚ ਦੋ ਨਵੀਆਂ ਗੇਂਦਾਂ ਦੇ ਇਸਤੇਮਾਲ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਅਸਫਲਤਾ ਨੂੰ ਸੱਦਾ ਦੇਣ ਜਿਹਾ ਹੈ। ਇਸੇ ਗੱਲ ਦਾ ਸਮਰਥਨ ਕਰਦੇ ਹੋਏ ਪਾਕਿਸਤਾਨ ਦੇ ਰਿਵਰਸ ਸਵਿੰਗ ਦੇ ਮਹਾਰਥੀ ਵਕਾਰ ਯੂਨਿਸ ਨੇ ਕਿਹਾ ਕਿ, ਮੈਂ ਤੁਹਡੇ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ। ਇੰਗਲੈਂਡ ਨੇ ਹਾਲ ਹੀ 'ਚ ਆਸਟਰੇਲੀਆ ਦੇ ਖਿਲਾਫ ਵਨਡੇ 'ਚ ਸਰਵਉੱਚ ਸਕੋਰ ਬਣਾਇਆ।
ਤੇਂਦੁਲਕਰ ਨੇ ਟਵੀਟ ਕਰਕੇ ਲਿਖਿਆ ਸੀ ਕਿ, ''ਵਨਡੇ 'ਚ ਦੋ ਗੇਂਦਾਂ ਦੀ ਵਰਤੋਂ ਅਸਫਲਤਾ ਨੂੰ ਸੱਦਾ ਦੇਣ ਜਿਹਾ ਹੈ। ਗੇਂਦ ਨੂੰ ਓਨਾ ਸਮਾਂ ਹੀ ਨਹੀਂ ਮਿਲਦਾ ਕਿ ਰਿਵਰਸ ਸਵਿੰਗ ਮਿਲ ਸਕੇ। ਅਸੀਂ ਡੈਥ ਓਵਰਾਂ 'ਚ ਲੰਬੇ ਸਮੇਂ ਤੋਂ ਰਿਵਰਸ ਸਵਿੰਗ ਨਹੀਂ ਦੇਖੀ।'' ਇੰਗਲੈਂਡ ਨੇ ਆਸਟਰੇਲੀਆ ਦੇ ਖਿਲਾਫ ਤੀਜੇ ਵਨਡੇ 'ਚ 6 ਵਿਕਟਾਂ 'ਤੇ 481 ਦੌੜਾਂ ਬਣਾਈਆਂ। ਅਗਲੇ ਵਨਡੇ 'ਚ 311 ਦੌੜਾਂ ਦਾ ਟੀਚਾ 45 ਓਵਰਾਂ 'ਚ ਹਾਸਲ ਕਰ ਲਿਆ।
ਤੇਂਦੁਲਕਰ ਦਾ ਸਮਰਥਨ ਕਰਦੇ ਹੋਏ ਵਕਾਰ ਯੂਨਿਸ ਨੇ ਕਿਹਾ, ''ਇਹੋ ਵਜ੍ਹਾ ਹੈ ਕਿ ਹੁਣ ਹਮਲਾਵਰ ਤੇਜ਼ ਗੇਂਦਬਾਜ਼ ਨਹੀਂ ਨਿਕਲਦੇ। ਸਾਰੇ ਰੱਖਿਆਤਮਕ ਖੇਡਦੇ ਹਨ। ਸਚਿਨ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ। ਰਿਵਰਸ ਸਵਿੰਗ ਲੁਪਤ ਹੋ ਗਈ ਹੈ।'' ਆਈ.ਸੀ.ਸੀ. ਨੇ ਅਕਤੂਬਰ 2011 'ਚ ਵਨਡੇ 'ਚ ਦੋ ਨਵੀਆਂ ਗੇਂਦਾਂ ਦਾ ਪ੍ਰਯੋਗ ਸ਼ੁਰੂ ਕੀਤਾ ਸੀ।
ਕ੍ਰਿਕਟ ਦੇ ਇਲਾਵਾ ਆਪਣੇ ਦੇਸ਼ ਦੇ ਲਈ ਫੁੱਟਬਾਲ ਵੀ ਖੇਡ ਚੁੱਕੇ ਹਨ ਇਹ ਖਿਡਾਰੀ
NEXT STORY