ਨਵੀਂ ਦਿੱਲੀ (ਬਿਊਰੋ)— ਯੋ-ਯੋ ਟੈਸਟ ਨੂੰ ਲੈ ਕੇ ਹਾਲ ਹੀ ਦੇ ਦਿਨਾਂ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਟੀਮ ਇੰਡੀਆ ਪ੍ਰਬੰਧਨ ਦਾ ਰੁਖ਼ ਕਾਫੀ ਸਖ਼ਤ ਰਿਹਾ ਹੈ। ਇਸ ਟੈਸਟ ਨੂੰ ਪਾਸ ਨਾ ਕਰ ਸਕਣ ਵਾਲੇ ਖਿਡਾਰੀਆਂ ਨੂੰ ਟੀਮ 'ਚ ਨਹੀਂ ਚੁਣਿਆ ਜਾਂਦਾ। ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਅਫਗਾਨਿਸਤਾਨ ਦੇ ਨਾਲ ਇਕਲੌਤੇ ਟੈਸਟ ਮੈਚ ਤੋਂ ਪਹਿਲਾਂ ਯੋ-ਯੋ ਟੈਸਟ ਪਾਸ ਨਹੀਂ ਕਰ ਸਕੇ ਸਨ ਅਤੇ ਉਨ੍ਹਾਂ ਨੂੰ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।
ਇਸੇ ਤਰ੍ਹਾਂ ਇਸ ਟੈਸਟ 'ਚ ਅਸਫਲ ਹੋਣ ਦੇ ਕਾਰਨ ਅੰਬਾਤੀ ਰਾਇਡੂ ਅਤੇ ਸੰਜੂ ਸੈਮਸਨ ਨੂੰ ਵੀ ਟੀਮ ਇੰਡੀਆ-ਏ ਟੀਮ ਵੱਲੋਂ ਇੰਗਲੈਂਡ ਦੇ ਦੌਰੇ 'ਤੇ ਜਾਣ ਦਾ ਮੌਕਾ ਨਹੀਂ ਮਿਲ ਸਕਿਆ ਸੀ। ਕ੍ਰਿਕਟ ਦੀ ਖੇਡ 'ਚ ਯੋ-ਯੋ ਟੈਸਟ ਨੂੰ ਇੰਨਾ ਮਹੱਤਵ ਦਿੱਤੇ ਜਾਣ ਨੂੰ ਲੈ ਕੇ ਕਈ ਸਾਬਕਾ ਧਾਕੜ ਖਿਡਾਰੀਆਂ ਨੇ ਸਵਾਲ ਚੁੱਕੇ ਹਨ, ਇਨ੍ਹਾਂ ਖਿਡਾਰੀਆਂ ਨੂੰ ਹਾਲ ਹੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਸਾਥ ਵੀ ਮਿਲ ਗਿਆ ਹੈ। ਸਚਿਨ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਫਿੱਟਨੈਸ ਦੇ ਨਾਂ 'ਤੇ ਪ੍ਰਤਿਭਾਵਾਨ ਖਿਡਾਰੀ ਕ੍ਰਿਕਟ ਦੇ ਪੂਲ 'ਚੋਂ ਬਾਹਰ ਨਾ ਹੋ ਜਾਣ । ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਕਿਹਾ ਕਿ ਮੈਂ ਯੋ-ਯੋ ਟੈਸਟ ਤਾਂ ਨਹੀਂ ਦਿੱਤਾ ਹੈ ਪਰ ਸਾਡੇ ਸਮੇਂ 'ਚ ਇਸੇ ਨਾਲ ਮਿਲਦਾ-ਜੁਲਦਾ ਬੀਪ ਟੈਸਟ ਹੁੰਦਾ ਸੀ, ਯੋ-ਯੋ ਟੈਸਟ ਮਹੱਤਵਪੂਰਨ ਹੈ ਪਰ ਇਹ ਇਕੱਲਾ ਮਿਆਰ ਨਹੀਂ ਹੋਣਾ ਚਾਹੀਦਾ ਹੈ। ਫਿੱਟਨੈਸ ਦੇ ਨਾਲ-ਨਾਲ ਖਿਡਾਰੀ ਦੀ ਸਮਰਥਾ ਵੀ ਦੇਖਣੀ ਚਾਹੀਦੀ ਹੈ।
ਕੋਚ ਰਾਹੁਲ ਦ੍ਰਵਿੜ ਤੋਂ ਸਿੱਖਣ ਲਈ ਉਤਸੁਕ ਹੈ ਇਹ ਖਿਡਾਰੀ
NEXT STORY