ਨਵੀਂ ਦਿੱਲੀ— ਮੁੰਬਈ ਦੇ ਬੱਲੇਬਾਜ਼ ਸਿਧਵੇਸ਼ ਲਾਡ ਚਾਰ ਦੇਸ਼ਾਂ ਦੀ ਅਗਲੀ ਸੀਮਿਤ ਓਵਰਾਂ ਦੀ ਸੀਰੀਜ਼ ਲਈ ਭਾਰਤ ਏ ਦੇ ਨਾਲ ਖੇਡਦੇ ਹੋਏ ਕੋਚ ਰਾਹੁਲ ਦ੍ਰਵਿੜ ਤੋਂ ਸਿੱਖਣ ਲਈ ਉਤਸੁਕ ਹਨ। ਲਾਡ ਨੇ ਕਿਹਾ,' ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਲਈ ਮਿਲੇਗਾ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਸਿੱਖ ਸਕਾਂ। ਵਿਜੇਵਾੜਾ 'ਚ 17 ਤੋਂ 29 ਅਗਸਤ ਤੱਕ ਹੋਣ ਵਾਲੀ ਇਸ ਸੀਰੀਜ਼ 'ਚ ਇੰਡੀਆ-ਏ , ਆਸਟ੍ਰੇਲੀਆ ਏ, ਦੱਖਣੀ ਅਫਰੀਕਾ ਅਤੇ ਇੰਡੀਆ ਬੀ ਹਿੱਸਾ ਲੈ ਰਹੀ ਹੈ।

ਲਾਡ ਦਾ ਮੰਨਣਾ ਹੈ ਕਿ ਘਰੇਲੂ ਸਰਕਿਟ 'ਤੇ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਫਲ ਉਨ੍ਹਾਂ ਨੂੰ ਭਾਰਤ ਏ ਟੀਮ 'ਚ ਚੋਣ ਦੇ ਰੁਪ 'ਚ ਮਿਲਿਆ ਹੈ। ਉਨ੍ਹਾਂ ਨੇ ਕਿਹਾ,' ਮੇਰਾ ਮੰਨਣਾ ਹੈ ਕਿ ਘਰੇਲੂ ਸੈਸ਼ਨ 'ਚ ਮੇਰਾ ਜੋ ਪ੍ਰਦਰਸ਼ਨ ਰਿਹਾ ਹੈ, ਉਸਨੂੰ ਦੇਖਦੇ ਹੋਏ ਇਹ ਮੌਕਾ ਮਿਲਣਾ ਹੀ ਚਾਹੀਦਾ ਸੀ। ਮੈਂ ਆਪਣੀ ਵਲੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।'
BCCI ਨੇ ਸੁਧਾਰੀ ਗਲਤੀ, ਸਿਲੇਕਸ਼ਨ ਤੋਂ ਬਾਅਦ ਟੀਮ 'ਚੋਂ ਕੱਢਿਆ ਭਾਰਤੀ ਖਿਡਾਰੀ
NEXT STORY