ਮੁੰਬਈ— ਸਾਬਕਾ ਭਾਰਤੀ ਕਪਤਾਨ ਸਚਿਨ ਤੇਂਦੁਲਕਰ ਨੇ ਸੋਮਵਾਰ ਨੂੰ ‘ਵਿਸ਼ਵ ਖ਼ੂਨਦਾਨ ਦਿਵਸ’ ਦੇ ਮੌਕੇ ’ਤੇ ਖ਼ੂਨ ਦਾਨ ਕੀਤਾ। ਇਸ ਮਹਾਨ ਬੱਲੇਬਾਜ਼ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਅੱਗੇ ਆਉਣ ਤੇ ਆਪਣੀ ਇੱਛਾ ਨਾਲ ਖ਼ੂਨਦਾਨ ਕਰਨ। ਤੇਂਦੁਲਕਰ ਨੇ ਟਵੀਟ ਕੀਤਾ ਕਿ ਸਾਡੇ ਸਾਰਿਆਂ ਕੋਲ ਜ਼ਿੰਦਗੀ ਬਚਾਉਣ ਦੀ ਤਾਕਤ ਹੈ। ਇਸ ਦਾ ਇਸਤੇਮਾਲ ਕਰੋ। ਆਪਣੀ ਟੀਮ ਦੇ ਨਾਲ ਖ਼ੂਨਦਾਨ ਲਈ ਜਾਣ ਵਾਲੇ ਤੇਂਦੁਲਕਰ ਨੇ ਕਈ ਬੀਮਾਰੀਆਂ ਤੇ ਵੱਖ-ਵੱਖ ਹਾਲਾਤ ’ਚ ਖ਼ੂਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।
ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸੁਰੱਖਿਅਤ ਖ਼ੂਨ ਕਈ ਮੁਨੁੱਖੀ ਜਾਨਾਂ ਨੂੰ ਬਚਾਉਣ ’ਚ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲ ’ਤੇ ਪੋਸਟ ਵੀਡੀਓ ’ਚ ਤੇਂਦੁਲਕਰ ਨੇ ਆਪਣੀ ਨਿੱਜੀ ਤਜਰਬੇ ਦਾ ਵੀ ਜ਼ਿਕਰ ਕੀਤਾ। ਜਦੋਂ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਨੂੰ ਕੁਝ ਮਹੀਨੇ ਪਹਿਲਾਂ ਖ਼ੂਨ ਦੀ ਲੋੜ ਸੀ। ਤੇਂਦੁਲਕਰ ਨੇੇ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ।
ਦੁਨੀਆ ਦਾ ਇਕਲੌਤਾ ਓਪਨਰ ਬੱਲੇਬਾਜ਼ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਇਆ
NEXT STORY