ਥਿੰਪੂ— ਸੁਨੀਤਾ ਮੁੰਡਾ ਦੇ ਗੋਲ ਨਾਲ ਭਾਰਤ ਅੰਡਰ-15 ਮਹਿਲਾ ਫੁੱਟਬਾਲ ਟੀਮ ਨੇ ਸ਼ਨੀਵਾਰ ਨੂੰ ਸੈਫ ਚੈਂਪੀਅਨਸ਼ਿਪ ਫਾਈਨਲ 'ਚ ਸਾਬਕਾ ਚੈਂਪੀਅਨ ਬੰਗਲਾਦੇਸ਼ ਨੂੰ 1-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਪਿਛਲੇ ਸਾਲ ਬੰਗਲਾਦੇਸ਼ ਨੇ ਇਸ ਦੇ ਫਾਈਨਲ 'ਚ ਭਾਰਤ ਨੁੰ ਇਸੇ ਫਰਕ ਨਾਲ ਹਰਾਇਆ ਸੀ।
ਭਾਰਤ ਲਈ ਮੈਚ ਦਾ ਇਕਮਾਤਰ ਗੋਲ ਸੁਨੀਤਾ ਨੇ 67ਵੇਂ ਮਿੰਟ 'ਚ ਕੀਤਾ ਜੋ ਦੋਹਾਂ ਟੀਮਾਂ ਦੇ ਵਿਚਾਲੇ ਦਾ ਫਰਕ ਸਾਬਤ ਹੋਇਆ। ਦੋਹਾਂ ਟੀਮਾਂ ਦੇ ਖਿਡਾਰੀਆਂ ਨੇ ਇਸ ਮੁਕਾਬਲੇ 'ਚ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਨੀਤਾ ਨੂੰ ਛੱਡ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ। ਭਾਰਤੀ ਟੀਮ ਨੇ ਟੂਰਨਾਮੈਂਟ ਦੇ ਚਾਰ ਮੈਚਾਂ 'ਚ 16 ਗੋਲ ਕੀਤੇ ਅਤੇ ਟੀਮ ਦੇ ਖਿਲਾਫ ਸਿਰਫ ਇਕ ਗੋਲ ਹੋਇਆ।
ਵਾਡੇਕਰ ਦੇ ਸਨਮਾਨ 'ਚ ਭਾਰਤੀ ਖਿਡਾਰੀਆਂ ਨੇ ਬਾਂਹ 'ਤੇ ਕਾਲੀ ਪੱਟੀ ਬੰਨ੍ਹੀ
NEXT STORY