ਨਵੀਂ ਦਿੱਲੀ-ਆਈਸੀਸੀ ਵਨਡੇ ਵਿਸ਼ਵ ਕੱਪ ਸੈਮੀਫਾਈਨਲ ਅਤੇ ਫਾਈਨਲ ਦੀਆਂ ਟਿਕਟਾਂ ਦੇ ਅੰਤਿਮ ਸੈੱਟ ਦੀ ਵੀਰਵਾਰ ਰਾਤ ਨੂੰ ਵਿਕਰੀ ਸ਼ੁਰੂ ਹੋਵੇਗੀ। ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਮੁੰਬਈ ਅਤੇ ਦੂਜਾ 16 ਨਵੰਬਰ ਨੂੰ ਕੋਲਕਾਤਾ 'ਚ ਖੇਡਿਆ ਜਾਵੇਗਾ। ਫਾਈਨਲ 19 ਨਵੰਬਰ ਨੂੰ ਅਹਿਮਦਾਬਾਦ ਵਿੱਚ ਹੋਵੇਗਾ।
ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੱਥੇ ਜਾਰੀ ਇਕ ਬਿਆਨ 'ਚ ਕਿਹਾ, 'ਵਿਸ਼ਵ ਕੱਪ ਦੇ ਤਿੰਨ ਮਹੱਤਵਪੂਰਨ ਮੈਚਾਂ, ਪਹਿਲਾ ਸੈਮੀਫਾਈਨਲ (15 ਨਵੰਬਰ), ਦੂਜਾ ਸੈਮੀਫਾਈਨਲ (16 ਨਵੰਬਰ) ਅਤੇ 19 ਨਵੰਬਰ ਨੂੰ ਹੋਣ ਵਾਲੇ ਫਾਈਨਲ ਦੇ ਟਿਕਟ 9 ਨਵੰਬਰ ਨੂੰ ਰਾਤ 8 ਵਜੇ ਤੱਕ ਅਧਿਕਾਰਕ ਟਿਕਟ ਵੈੱਬਸਾਈਟ 'ਟਿਕਟਵਰਲਡਕੱਪ ਡਾਟ ਕਾਮ 'ਤੇ ਉਪਲੱਬਧ ਹੋਣਗੇ।
ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਉਨ੍ਹਾਂ ਨੇ ਕਿਹਾ, ''ਵਿਸ਼ਵ ਕੱਪ ਦੇ ਜਾਦੂ ਅਤੇ ਰੋਮਾਂਚ ਦਾ ਅਨੁਭਵ ਕਰਨ ਅਤੇ ਵਿਅਕਤੀਗਤ ਤੌਰ 'ਤੇ ਨਵੇਂ ਚੈਂਪੀਅਨ ਦਾ ਤਾਜ ਦੇਖਣ ਦੀ ਕੋਸ਼ਿਸ਼ ਕਰ ਰਹੇ ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਆਖਰੀ ਮੌਕਾ ਹੋਵੇਗਾ। ਭਾਰਤ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਚੌਥੇ ਸਥਾਨ ਲਈ ਨਿਊਜ਼ੀਲੈਂਡ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅੱਜ ਨਿਊਜ਼ੀਲੈਂਡ ਦਾ ਸਾਹਮਣਾ ਸ਼੍ਰੀਲੰਕਾ ਨਾਲ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
NEXT STORY