ਪ੍ਰੋਵੀਡੈਂਸ–ਕੇਸੀ ਕਾਰਟੀ ਦੀਆਂ 95 ਅਤੇ ਸ਼ਾਈ ਹੋਪ ਦੀਆਂ ਅਜੇਤੂ 87 ਦੌੜਾਂ ਦੀ ਮਦਦ ਨਾਲ ਵੈਸਟਇੰਡੀਜ਼ ਨੇ 5 ਮੈਚਾਂ ਦੀ ਵਨ ਡੇ ਲੜੀ ਦੇ ਪਹਿਲੇ ਮੈਚ ’ਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਬੜ੍ਹਤ ਬਣਾ ਲਈ ਹੈ।
ਕਾਰਟੀ ਆਪਣਾ 5ਵਾਂ ਵਨ ਡੇ ਸੈਂਕੜਾ ਬਣਾਉਣ ਤੋਂ ਸਿਰਫ 5 ਦੌੜਾਂ ਨਾਲ ਖੁੰਝ ਗਿਆ ਪਰ ਉਸ ਦੀ ਅਤੇ ਹੋਪ ਦੀ 131 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਵੈਸਟਇੰਡੀਜ਼ ਨੇ 267 ਦੌੜਾਂ ਦਾ ਟੀਚਾ 7 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਹੋਪ ਨੇ ਸ਼ੇਰਫਾਨ ਰਦਰਫੋਰਡ (ਅਜੇਤੂ 22) ਦੇ ਨਾਲ 31 ਗੇਂਦਾਂ ’ਚ 45 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
ਨਿਊਜ਼ੀਲੈਂਡ ਲਈ ਡੈਰਿਲ ਮਿਸ਼ੇਲ ਨੇ ਸੈਂਕੜਾ ਲਾਇਆ ਜਦਕਿ ਵਿਲ ਯੰਗ ਨੇ 49 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਪਹਿਲੀ ਵਿਕਟ ਲਈ 80 ਦੌੜਾਂ ਜੋੜੀਆਂ। ਇਸ ਤੋਂ ਬਾਅਦ ਹੈਨਰੀ ਨਿਕੋਲਸ (27), ਮਾਈਕਲ ਬ੍ਰੇਸਵੈੱਲ (29), ਮਾਰਕ ਚੈਪਮੈਨ (27), ਟਾਮ ਲਾਥਮ (25) ਅਤੇ ਮਿਸ਼ੇਲ ਸੈਂਟਨਰ (21) ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ’ਚ ਨਹੀਂ ਬਦਲ ਸਕੇ।
ਵੈਸਟਇੰਡੀਜ਼ ਲਈ ਕਾਰਟੀ ਅਤੇ ਹੋਪ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਕੀਮ ਆਗਸਟੇ ਨੇ 38 ਦੌੜਾਂ ਬਣਾਈਆਂ। ਵੈਸਟਇੰਡੀਜ਼ ਨੂੰ ਆਖਰੀ 24 ਗੇਂਦਾਂ ’ਚ 25, 18 ਗੇਂਦਾਂ ’ਚ 19 ਅਤੇ 12 ਗੇਂਦਾਂ ’ਚ 13 ਦੌੜਾਂ ਦੀ ਲੋੜ ਸੀ। ਹੋਪ ਨੇ 49ਵੇਂ ਓਵਰ ਦੀ ਪਹਿਲੀ ਗੇਂਦ ’ਤੇ ਛੱਕਾ ਲਗਾਇਆ ਅਤੇ ਫਿਰ ਇਕ ਦੌੜ ਲਈ। ਰਦਰਫੋਰਡ ਨੇ ਇਸੇ ਓਵਰ ਦੀ 5ਵੀਂ ਗੇਂਦ ’ਤੇ ਛੱਕਾ ਲਾ ਕੇ ਮੈਚ ਖਤਮ ਕਰ ਦਿੱਤਾ। ਅਗਲਾ ਮੈਚ ਸੋਮਵਾਰ ਨੂੰ ਇਸੇ ਮੈਦਾਨ ’ਤੇ ਖੇਡਿਆ ਜਾਵੇਗਾ।
ENG ’ਚ ਹਾਰ ਲਈ ਖਰਾਬ ਫੀਲਡਿੰਗ ਤੇ ਇਕ ਚੰਗੇ ਆਲਰਾਊਂਡਰ ਦੀ ਕਮੀ ਜ਼ਿੰਮੇਵਾਰ : ਪੁਜਾਰਾ
NEXT STORY