ਨਵੀਂ ਦਿੱਲੀ— ਪ੍ਰਸਿੱਧ ਟੈਨਿਸ ਸਟਾਰ ਸਾਨੀਆ ਮਿਰਜ਼ਾ ਗਰਭਵਤੀ ਹੈ। ਮੁੰਬਈ 'ਚ ਆਯੋਜਿਤ ਮਹਿਲਾਵਾਂ ਦੇ ਵਿਕਾਸ ਅਤੇ ਗਰਲ ਚਾਈਲਡ ਦੇ ਈਵੇਂਟ 'ਚ ਪਹੁੰਚੀ ਸਾਨੀਆ ਨੇ ਕਿਹਾ ਕਿ ਉਹ ਗਰਭਵਤੀ ਹੈ, ਲੋਕ ਉਨ੍ਹਾਂ ਦੇ ਲੜਕਾ ਹੋਵੇ ਅਜਿਹੀ ਦੁਆ ਕਰਦੇ ਹਨ, ਪਰ ਉਹ ਕਹਿੰਦੀ ਹੈ ਕਿ ਲੜਕਾ ਹੋਣ ਦੀ ਨਹੀਂ, ਬਲਕਿ ਉਨ੍ਹਾਂ ਦੇ ਘਰ ਦੇ ਲਈ ਜੇਕਰ ਕੋਈ ਦੁਆ ਕਰਨੀ ਹੈ ਤਾਂ ਅਜਿਹੀ ਕਰੋ ਕੀ ਉਨ੍ਹਾਂ ਦੀ ਲੜਕੀ ਹੋਵੇ।
ਸਾਨੀਆ ਨੇ ਦੱਸਿਆ , ' ਸਾਡਾ ਕੋਈ ਭਰਾ ਨਹੀਂ ਹੈ, ਸਿਰਫ ਅਸੀਂ 2 ਭੈਣਾਂ ਹਾਂ। ਜਦੋਂ ਮੈਂ ਸਿਰਫ 6 ਸਾਲ ਦੀ ਸੀ, ਉਦੋਂ ਤੋਂ ਮੈਂ ਟੈਨਿਸ ਖੇਡ ਰਹੀ ਹਾਂ। ਮੇਰੇ ਘਰ 'ਚ ਆਉਣ-ਜਾਣ ਵਾਲੇ ਲੋਕ ਹਮੇਸ਼ਾ ਕਹਿੰਦੇ ਸਨ, ਸ਼ਾਟ ਸਕਰਲਟ ਪਹਿਣ ਕੇ ਟੈਨਿਸ ਖੇਡੋਗੀ ਤਾਂ ਧੁੱਪ 'ਚ ਕਾਲੀ ਹੋ ਜਾਉਂਗੀ। ਲੋਕ ਮੇਰੇ 'ਤੇ ਮੇਰੀ ਭੈਣ ਕੋਲ ਹਮੇਸ਼ਾ ਪੁੱਛਦੇ ਸਨ ਕਿ ਤੁਹਾਡਾ ਕੋਈ ਭਰਾ ਨਹੀਂ ਹੈ, ਜਦੋਂ ਅਸੀਂ ਦੱਸਦੀਆਂ ਸੀ ਕੇ ਨਹੀ, ਅਸੀਂ ਸਿਰਫ 2 ਭੈਣਾਂ ਹੀ ਹਾਂ, ਤਾਂ ਉਹ ਲੋਕ ਅਫਸੋਸ ਜਤਾਉਂਦੇ ਸਨ। ਸੱਚ ਦੱਸਾਂ ਤਾਂ ਸਾਨੂੰ ਕਦੀ ਵੀ ਭਰਾ ਦੀ ਕਮੀ ਮਹਿਸੂਸ ਹੀ ਨਹੀਂ ਹੋਈ।'
ਸਾਨੀਆ ਨੇ ਅੱਗੇ ਦੱਸਿਆ ਹੈ,' ਇਨ੍ਹਾਂ ਦਿਨਾਂ 'ਚ ਮੈਂ ਗਰਭਵਤੀ ਹਾਂ। ਇਸ ਦੌਰਾਨ ਜਦੋਂ ਮੈਂ ਕਿਸੇ ਨੂੰ ਮਿਲਦੀ ਹਾਂ ਤਾਂ ਲੋਕ ਸਭ ਤੋਂ ਪਹਿਲਾਂ ਇਹੀ ਕਹਿੰਦੇ ਹਨ ਕਿ ਉਹ ਦੁਆ ਕਰਣਗੇ ਕੀ ਲੜਕਾ ਹੋਵੇ। ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਕਿ ਪਲੀਜ਼ ਅਜਿਹੀ ਦੁਆ ਨਾ ਕਰੋ। ਦੁਆ ਹੀ ਕਰਨੀ ਹੈ ਤਾਂ ਲੜਕੀ ਹੋਣ ਦੀ ਦੁਆ ਕਰੋ। ਕਿਉਂ ਲੜਕੇ ਦੀ ਦੁਆ ਕਰ ਰਹੇ ਹੋ? ਸਾਡੇ ਸਮਾਜ ਦਾ ਇਹ ਮਾਈਂਡ ਸੈੱਟ ਹੋ ਗਿਆ ਹੈ, ਸਾਨੂੰ ਇਸ ਸੋਚ 'ਚੋਂ ਬਾਹਰ ਨਿਕਲਣਾ ਹੋਵੇਗਾ।
ਅਸੀਂ ਨਾਰੀਵਾਦ ਦੀ ਗੱਲ ਕਰਦੇ ਹਾਂ, ਆਖਿਰ ਇਹ ਨਾਰੀਵਾਦ ਕਿਉਂ ਹੈ? ਕੀ ਮਰਦਾ ਦੇ ਲਈ ਕੋਈ ਅਜਿਹਾ ਸ਼ਬਦ ਹੈ। ਜੇਕਰ ਮਰਦਾਂ ਦੇ ਲਈ ਕੋਈ ਸ਼ਬਦ ਨਹੀਂ ਹੈ ਤਾਂ ਔਰਤਾਂ ਦੇ ਲਈ ਫੇਮਨਿਯਮ ਕਿਉਂ ਹੈ? ਮੈਂ ਫੇਮਨਿਸਟ ਨਹੀਂ ਹਾਂ, ਬਲਕਿ ਸਮਾਜ 'ਚ ਜੋ ਕੁਝ ਵੀ ਹੈ ਉਸ 'ਤੇ ਬਰਾਬਰ ਦਾ ਅਧਿਕਾਰ ਰੱਖਦੀ ਹਾਂ।'
ਭਾਰਤ ਨੂੰ ਫਾਈਨਲ 'ਚ ਪਹੁੰਚਣ ਲਈ ਨੀਦਰਲੈਂਡ ਨਾਲ ਖੇਡਣਾ ਹੋਵੇਗਾ ਡਰਾਅ
NEXT STORY