ਨਵੀਂ ਦਿੱਲੀ— ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਆ ਓਪਨ ਟੂਰਨਮੈਂਟ 'ਚ ਹਿੱਸਾ ਨਹੀਂ ਲਵੇਗੀ। ਸਾਨੀਆ ਨੇ ਆਸਟਰੇਲੀਆ ਓਪਨ ਦਾ ਡਬਲਸ ਟਾਈਟਲ 2016 'ਚ ਜਿੱਤਿਆ ਸੀ, ਜਦਕਿ 2009 'ਚ ਉਹ ਮਿਕਸਡ ਡਬਲਸ 'ਚ ਚੈਂਪੀਅਨ ਰਹੀ ਸੀ।
ਸਾਨੀਆ ਨੇ ਕਿਹਾ ਮੇਰੇ ਗੋਡੇ 'ਚ ਉਸ ਜਗ੍ਹਾ 'ਤੇ ਸੱਟ ਲੱਗੀ ਹੈ, ਜਿਸ ਨੂੰ 'ਜਮਪਰਸ ਨੀ' ਕਹਿੰਦੇ ਹਨ। ਮੈਂ ਚੱਲਣ 'ਚ ਠੀਕ ਹਾਂ ਪਰ ਮੈਂ ਖੇਡਣ ਦੇ ਯੋਗ ਨਹੀਂ ਹਾਂ। ਇਹ ਸਭ ਤੋਂ ਵੱਡੀ ਸਮੱਸਿਆ ਹੈ। 31 ਸਾਲ ਦੀ ਟੈਨਿਸ ਖਿਡਾਰੀ ਨੇ ਕਿਹਾ ਮੈਂ ਜਦੋਂ ਪਿਛਲੇ ਕੁਝ ਸਾਲ 'ਚ ਆਪਣੇ ਡਾਕਟਰਾਂ ਨਾਲ ਗੱਲਬਾਤ ਕੀਤੀ ਸੀ, ਤਾਂ ਕੁਝ ਮਹੀਨਿਆਂ ਲਈ ਆਰਾਮ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਦੇਖਦੇ ਹਾਂ ਕਿ ਸਰਜਰੀ ਜਾਂ ਟੀਕੇ ਨਾਲ ਕੀ ਹੁੰਦਾ ਹੈ? ਸਾਨੀਆ ਨੇ ਕਿਹਾ ਮੈਂ ਇਸ ਬਾਰੇ 'ਚ ਪੱਕਾ ਨਹੀਂ ਦੱਸ ਸਕਦੀ ਪਰ ਨਿਸ਼ਚਿਤ ਤੌਰ 'ਤੇ ਮੈਂ ਅਗਲੇ ਸਾਲ ਆਸਟਰੇਲੀਆ 'ਚ ਹਿੱਸਾ ਨਹੀਂ ਲੈ ਸਕਾਗੀ।
ਮੀਡੀਆ ਤੋਂ ਬੱਚ ਰਹੇ ਕੋਹਲੀ-ਅਨੁਸ਼ਕਾ ਨੂੰ ਸਾਨੀਆ ਮਿਰਜ਼ਾ ਨੇ ਦਿੱਤੀ ਇਹ ਸਲਾਹ
NEXT STORY