ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਅਕਸਰ ਚਰਚਾ ਵਿਚ ਬਣੀ ਰਹਿੰਦੀ ਹੈ। ਸਾਰਾ ਦੇ ਇੰਸਟਾਗ੍ਰਾਮ ’ਤੇ 1.2 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਸਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਕੌਫੀ ਦਾ ਕੱਪ ਫੜ ਕੇ ਵੀਡੀਓ ਸਾਂਝੀ ਕੀਤੀ ਸੀ, ਜਿਸ ਕਾਰਨ ਉਹ ਟਰੋਲਿੰਗ ਦਾ ਸ਼ਿਕਾਰ ਹੋ ਗਈ।
ਇਹ ਵੀ ਪੜ੍ਹੋ : ਕ੍ਰਿਕਟ ਦੇਖਣ, ਸਕੂਲ ਜਾਣ ਅਤੇ ਕੁੱਝ ਖ਼ਾਸ ਦੇਸ਼ਾਂ ਦੀ ਯਾਤਰਾ ਲਈ ਇਸਤੇਮਾਲ ਹੋਵੇਗਾ ਕੋਰੋਨਾ ਪਾਸਪੋਰਟ
ਦਰਅਸਲ ਸਾਰਾ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਉਹ ਗੱਡੀ ਵਿਚ ਬੈਠੀ ਸੀ ਅਤੇ ਹੱਥ ਵਿਚ ਕੌਫੀ ਦਾ ਕੱਪ ਫੜਿਆ ਹੋਇਆ ਸੀ। ਇਸ ’ਤੇ ਇਕ ਸੋਸ਼ਲ ਮੀਡੀਆ ਮਹਿਲਾ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਿਤਾ ਦੇ ਪੈਸਿਆਂ ਨੂੰ ਬਰਬਾਦ ਕਰ ਰਹੀ ਹੈ। ਸਾਰਾ ਨੇ ਮਹਿਲਾ ਦੇ ਇਸ ਕੁਮੈਂਟ ਦਾ ਸਕਰੀਨਸ਼ਾਟ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕਰਦੇ ਹੋਏ ਕਰਾਰਾ ਜਵਾਬ ਦਿੱਤਾ। ਸਾਰਾ ਨੇ ਲਿਖਿਆ, ‘ਕੋਈ ਵੀ ਪੈਸਾ ਜੋ ਕੈਫੀਨ ’ਤੇ ਖ਼ਰਚ ਹੋਇਆ ਹੋਵੇ, ਉਹ ਉਸ ਪੈਸੇ ਦਾ ਬਿਹਤਰੀਨ ਇਸਤੇਮਾਲ ਹੈ, ਇਸ ਨੂੰ ਬਰਬਾਦ ਕਰਨਾ ਨਹੀਂ ਕਹਿੰਦੇ, ਲੋਲ, (ਭਾਵੇਂ ਉਹ ਕਿਸੇ ਦਾ ਵੀ ਹੋਵੇ)।’
ਧਿਆਨਦੇਣ ਯੋਗ ਹੈ ਕਿ ਇਸ ਸਕਰੀਨਸ਼ਾਟ ਤੋਂ ਇਹ ਵੀ ਪੱਤਾ ਲੱਗਾ ਹੈ ਕਿ ਇਹ ਮਹਿਲਾ ਸਾਰਾ ਦੇ ਭਰਾ ਅਰਜੁਨ ਤੇਂਦੁਲਕਰ ਨੂੰ ਵੀ ਟਰੋਲ ਕਰ ਚੁੱਕੀ ਹੈ। ਦਰਅਸਲ ਅਰਜੁਨ ਤੇਂਦੁਲਕਰ ਨੂੰ ਜਦੋਂ ਮੁੰਬਈ ਇੰਡੀਅਨਜ਼ ਲਈ 20 ਲੱਖ ਰੁਪਏ ਵਿਚ ਚੁਣਿਆ ਗਿਆ ਤਾਂ ਇਸ ਮਹਿਲਾ ਯੂਜ਼ਰ ਨੇ ਉਨ੍ਹਾਂ ਦਾ ਮਜ਼ਾਰ ਉਡਾਇਆ ਸੀ। ਮਹਿਲਾ ਨੇ ਅਰਜੁਨ ਨੂੰ ‘ਲੀਸਟ ਪ੍ਰਾਈਸਡ ਗਾਏ’ ਯਾਨੀ ਸਭ ਤੋਂ ਘੱਟ ਕੀਮਤ ਵਾਲਾ ਇਨਸਾਨ ਦੱਸਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਅਮਰੀਕਾ ’ਚ ਬੰਦੂਕਧਾਰੀ ਨੇ 8 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ, ਮ੍ਰਿਤਕਾਂ ’ਚ 4 ਸਿੱਖ ਵੀ ਸ਼ਾਮਲ
MI vs SRH : ਮੁੰਬਈ ਨੇ ਜਿੱਤੀ ਟਾਸ, ਕਰੇਗੀ ਬੱਲੇਬਾਜ਼ੀ
NEXT STORY