ਸਪੋਰਟਸ ਡੈਸਕ : ਸ਼੍ਰੀਲੰਕਾ ਟੀਮ 'ਤੇ ਅੱਤਵਾਦੀ ਹਮਲੇ ਦੇ 10 ਸਾਲ ਬਾਅਦ ਸ਼੍ਰੀਲੰਕਾਈ ਟੀਮ ਇਕ ਵਾਰ ਫਿਰ ਤੋਂ ਪਾਕਿਸਤਾਨ 'ਤੇ ਪਹੁੰਚ ਗਈ ਹੈ। ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ 27 ਸਤੰਬਰ ਨੂੰ ਖੇਡੇ ਜਾਣ ਵਾਲੇ ਪਹਿਲੇ ਵਨ ਡੇ ਮੈਚ ਲਈ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਦਿਨ ਨੂੰ ਇਤਿਹਾਸ ਬਣਦੇ ਹੋਏ ਦੇਖਣ। ਪਾਕਿਸਤਾਨ ਦੌਰੇ 'ਤੇ ਗਈ ਸ਼੍ਰੀਲੰਕਾਈ ਟੀਮ ਕਰਾਚੀ ਵਿਚ 3 ਵਨ ਡੇ ਮੈਚਾਂ ਤੋਂ ਬਾਅਦ ਲਾਹੌਰ ਵਿਚ 3 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ।
ਲੱਗਭਗ ਇਕ ਦਹਾਕੇ ਤੋਂ ਬਾਅਦ ਕਰਾਚੀ ਵਿਚ ਹੋ ਰਹੇ ਵਨ ਡੇ ਕੌਮਾਂਤਰੀ ਮੈਚ ਤੋਂ ਪਹਿਲਾਂ ਸਰਫਰਾਜ਼ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਤਿਹਾਸ ਬਣੇਗਾ ਜਦੋਂ ਕਰਾਚੀ 10 ਸਾਲ ਬਾਅਦ ਵਨ ਡੇ ਮੈਚ ਦੀ ਮੇਜ਼ਬਾਨੀ ਕਰੇਗਾ। ਉਸ ਨੇ ਕਿਹਾ ਕਿ ਮੈਂ ਪਾਕਿਸਤਾਨ ਕ੍ਰਿਕਟ ਦੇ ਸਾਰੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਤਿਹਾਸ ਬਣਦੇ ਹੋਏ ਦੇਖਣ ਅਤੇ ਵੱਡੀ ਗਿਣਤੀ ਵਿਚ ਸਟੇਡੀਅਮ ਵਿਚ ਪਹੁੰਚਣ। ਮੈਂ ਉਮੀਦ ਕਰਦਾ ਹਾਂ ਕਿ ਪੂਰਾ ਸਟੇਡੀਅਮ ਪ੍ਰਸ਼ੰਸਕਾਂ ਨਾਲ ਭਰਿਆ ਹੋਵੇਗਾ ਜੋ ਸਾਨੂੰ ਹੀ ਨਹੀਂ ਸਗੋਂ ਦੋਵੇਂ ਟੀਮਾਂ ਨੂੰ ਚੀਅਰਸ ਕਰਨਗੇ।
ਵਨ ਡੇ ਅਤੇ ਟੀ-20 ਸੀਰੀਜ਼ ਦਾ ਪੂਰਾ ਸ਼ੈਡਿਯੂਲ
ਵਨ ਡੇ : ਪਹਿਲਾ ਮੈਚ 27 ਸਤੰਬਰ, ਦੂਜਾ ਮੈਚ 29 ਸਤੰਬਰ ਅਤੇ ਤੀਜਾ ਮੈਚ 2 ਅਕਤੂਬਰ ਨੂੰ ਖੇਡਿਆ ਜਾਵੇਗਾ। ਤਿਨੋ ਮੈਚ ਕਰਾਚੀ ਵਿਖੇ ਖੇਡੇ ਜਾਣਗੇ।
ਟੀ-20 : ਪਹਿਲਾ ਮੁਕਾਬਲਾ 5 ਅਕਤੂਬ, ਦੂਜਾ ਮੁਕਾਬਲਾ 7 ਅਕਤੂਬਰ ਅਤੇ ਤੀਜਾ ਮੈਚ 9 ਅਕਤੂਬਰ ਨੂੰ ਖੇਡਿਆ ਜਾਵੇਗਾ। ਟੀ-20 ਦੇ ਸਾਰੇ ਮੁਕਾਬਲੇ ਲਾਹੌਰ ਵਿਖੇ ਖੇਡੇ ਜਾਣਗੇ।
ਕੋਰੀਆ ਓਪਨ ਦੇ ਪਹਿਲੇ ਹੀ ਰਾਊਂਡ 'ਚ ਹਾਰ ਕੇ ਪੀਵੀ ਸਿੰਧੂ ਹੋਈ ਬਾਹਰ
NEXT STORY