ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਸਵਿਤਾ ਪੂਨੀਆ ਦਾ ਮੰਨਣਾ ਹੈ ਕਿ ਹੁਣ ਏਸ਼ੀਆਈ ਪੱਧਰ ’ਤੇ ਮਿਲਣ ਵਾਲੀ ਸਫ਼ਲਤਾ ਨੂੰ ਟੋਕੀਓ ਓਲੰਪਿਕ ਜਿਹੇ ਵੱਡੇ ਟੂਰਨਾਮੈਂਟ ’ਚ ਦੁਹਰਾਉਣ ਦਾ ਸਮਾਂ ਆ ਗਿਆ ਹੈ।
ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ ’ਚ ਇਕ ਸੋਨ (1982), ਦੋ ਚਾਂਦੀ (1998 ਤੇ 2018) ਤੇ ਤਿੰਨ ਕਾਂਸੀ (1986, 2006, 2014) ਜਿੱਤੇ ਹਨ। ਇਸ ਤੋਂ ਇਲਾਵਾ ਭਾਰਤ ਨੇ ਏਸ਼ੀਆ ਕੱਪ ’ਚ ਦੋ ਸੋਨ (2004 ਤੇ 2017), ਦੋ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤੇ ਹਨ। ਭਾਰਤੀ ਮਹਿਲਾ ਟੀਮ ਨੇ 2018 ’ਚ ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਵੀ ਜਿੱਤੀ ਸੀ।
ਸਵਿਤਾ ਨੇ ਕਿਹਾ, ‘‘ਅਸੀਂ ਏਸ਼ੀਆਈ ਪੱਧਰ ’ਤੇ ਚੰਗਾ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ’ਚ ਚੰਗਾ ਖੇਡਣ ਨਾਲ ਖਿਡਾਰੀਆਂ ਖ਼ਾਸ ਕਰਕੇ ਨੌਜਵਾਨਾਂ ’ਚ ਵੱਡੇ ਟੂਰਨਾਮੈਂਟ ’ਚ ਚੰਗੇ ਪ੍ਰਦਰਸ਼ਨ ਦਾ ਮਨੋਬਲ ਵਧਿਆ ਹੈ। ਮੈਨੂੰ ਲਗਦਾ ਹੈ ਕਿ ਅਸੀਂ ਵੱਡੀਆਂ ਉਪਲਬਧੀਆਂ ਲਈ ਤਿਆਰ ਹਾਂ।’’ ਗੋਲਕੀਪਰ ਸਵਿਤਾ ਨੇ ਕਿਹਾ ਕਿ ਟੀਮ ਨੇ ਪਿਛਲੇ ਤਿੰਨ ਸਾਲ ’ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਆਪਣੀ ਹਮਲਾਵਰਤਾ ’ਤੇ ਮਿਹਨਤ ਕੀਤੀ ਹੈ ਤੇ ਚੰਗੀ ਰਫ਼ਤਾਰ ਨਾਲ ਖੇਡ ਰਹੇ ਹਾਂ। ਟੀਮ ’ਚ ਕਾਫ਼ੀ ਹਾਂ-ਪੱਖੀ ਬਦਲਾਅ ਆਏ ਹਨ। ਫ਼ਿੱਟਨੈਸ ਦਾ ਪੱਧਰ ਵੀ ਬਿਹਤਰ ਹੋਇਆ ਹੈ।’’
ਫ਼ੀਫ਼ਾ ਅੰਡਰ-17 ਮਹਿਲਾ ਵਰਲਡ ਕੱਪ ਅਗਲੇ ਸਾਲ ਅਕਤੂਬਰ ’ਚ
NEXT STORY