ਬੀਜਿੰਗ (ਭਾਸ਼ਾ) : ਆਇਰੀਨ ਸਕਾਊਟਨ ਨੇ ਸ਼ਨੀਵਾਰ ਨੂੰ ਔਰਤਾਂ ਦੇ 3,000 ਮੀਟਰ ਵਿਚ 20 ਸਾਲ ਪੁਰਾਣੇ ਓਲੰਪਿਕ ਰਿਕਾਰਡ ਨੂੰ ਤੋੜਦੇ ਹੋਏ ਬੀਜਿੰਗ ਖੇਡਾਂ ਦੇ ਪਹਿਲੇ ਸਪੀਡ ਸਕੇਟਿੰਗ ਮੁਕਾਬਲੇ ਵਿਚ ਨੀਦਰਲੈਂਡ ਨੂੰ ਸੋਨ ਤਮਗਾ ਦਿਵਇਆ। ਉਨ੍ਹਾਂ ਨੇ ਆਖ਼ਰੀ 10 ਜੋੜੀਆਂ ਵਿਚ ਸਕੇਟਿੰਗ ਕਰਦਿਆਂ 3 ਮਿੰਟ 56.93 ਸਕਿੰਟ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ: ਜਸਟਿਨ ਲੈਂਗਰ ਨੇ ਆਸਟ੍ਰੇਲੀਆ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਉਨ੍ਹਾਂ ਨੇ ਇਸ ਦੇ ਨਾਲ ਹੀ 2002 ਸਾਲਟ ਲੇਕ ਸਿਟੀ ਖੇਡਾਂ ਵਿਚ ਜਰਮਨੀ ਦੀ ਕਲਾਉਡੀਆ ਪੇਚਸਟੀਨ ਵੱਲੋਂ ਬਣਾਏ 3 ਮਿੰਟ 57.70 ਸਕਿੰਟ ਦੇ ਪਿਛਲੇ ਓਲੰਪਿਕ ਰਿਕਾਰਡ ਨੂੰ ਵੀ ਤੋੜ ਦਿੱਤਾ। ਖ਼ਾਸ ਗੱਲ ਇਹ ਹੈ ਕਿ ਇਸ ਈਵੈਂਟ ਵਿਚ 49 ਸਾਲਾ ਪੇਚਸਟੀਨ ਵੀ ਹਿੱਸਾ ਲੈ ਰਹੀ ਸੀ। ਓਲੰਪਿਕ (ਸਰਦਰੁੱਦ) ਇਤਿਹਾਸ ਵਿਚ ਸਭ ਤੋਂ ਬਜ਼ੁਰਗ ਖਿਡਾਰੀ ਬਣਨ ਵਾਲੀ ਪੇਚਸਟੀਨ ਆਖ਼ਰੀ ਸਥਾਨ ’ਤੇ ਰਹੀ।
ਇਹ ਵੀ ਪੜ੍ਹੋ: ਲੈਂਗਰ ਦੇ ਅਸਤੀਫ਼ੇ ਤੋਂ ਬਾਅਦ ਪੋਂਟਿੰਗ ਨੇ ਕਿਹਾ, 'ਆਸਟ੍ਰੇਲੀਅਨ ਕ੍ਰਿਕਟ ਲਈ ਦੁਖ਼ਦ ਦਿਨ'
ਉਨ੍ਹਾਂ ਨੇ ਜੇਤੂ ਤੋਂ 20 ਸਕਿੰਟਾਂ ਤੋਂ ਵੱਧ ਦਾ ਸਮਾਂ ਲਿਆ। ਉਹ 8 ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਅਤੇ ਸਿਰਫ਼ ਦੂਜੀ ਅਥਲੀਟ ਹੈ। ਇਟਲੀ ਦੀ ਫਰਾਂਸਿਸਕਾ ਲੋਲੋਬ੍ਰਿਗਿਡਾ ਨੇ 3 ਮਿੰਟ 58.06 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਕੈਨੇਡਾ ਦੀ ਇਸਾਬੇਲ ਵੇਡਮੈਨ (3 ਮਿੰਟ 58.64 ਸਕਿੰਟ) ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ: ਰਿਕੀ ਪੋਂਟਿੰਗ ਨੇ ਕੀਤੀ ਪਾਕਿ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਤਾਰੀਫ਼, ਦੱਸਿਆ ਸੰਪੂਰਨ ਪੈਕੇਜ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਲੈਂਗਰ ਦੇ ਅਸਤੀਫ਼ੇ ਤੋਂ ਬਾਅਦ ਪੋਂਟਿੰਗ ਨੇ ਕਿਹਾ, 'ਆਸਟ੍ਰੇਲੀਅਨ ਕ੍ਰਿਕਟ ਲਈ ਦੁਖ਼ਦ ਦਿਨ'
NEXT STORY