ਆਕਲੈਂਡ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚਲ ਰਹੀ ਟੀ-20 ਸੀਰੀਜ਼ 'ਚ ਮੈਦਾਨ ਦੇ ਬਾਹਰ ਦਰਸ਼ਕ ਕੀਵੀ ਖਿਡਾਰੀ ਸਕਾਟ ਕੁਗਲੇਨ ਦਾ ਜ਼ਬਰਦਸਤ ਵਿਰੋਧ ਕਰ ਰਹੇ ਹਨ। ਇਹ ਕੀਵੀ ਖਿਡਾਰੀ ਜਦੋਂ ਵੀ ਮੈਦਾਨ 'ਤੇ ਆਉਂਦਾ ਹੈ, ਤਾਂ ਖੇਡ ਪ੍ਰੇਮੀ ਇਸ ਦੇ ਖਿਲਾਫ ਖੜ੍ਹੇ ਹੋ ਰਹੇ ਹਨ। ਵੇਲਿੰਗਟਨ ਅਤੇ ਇਸ ਤੋਂ ਬਾਅਦ ਆਕਲੈਂਡ 'ਚ ਕੁਗਲੇਨ ਦਾ ਕਾਫੀ ਵਿਰੋਧ ਕੀਤਾ ਗਿਆ। ਸ਼ੁੱਕਰਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ 'ਚ ਦਰਸ਼ਕਾਂ ਨੇ #MeToo ਲਿਖੇ ਪੋਸਟਰ ਦਿਖਾਏ, ਜਿਸ 'ਤੇ ਲਿਖਿਆ ਸੀ 'ਜਾਗੋ ਨਿਊਜ਼ੀਲੈਂਡ ਕ੍ਰਿਕਟ, #MeToo'.
ਦਰਅਸਲ ਲੋਕ ਕੁਗਲੇਨ ਨੂੰ ਟੀਮ 'ਚ ਸ਼ਾਮਲ ਕਰਨ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਨੂੰ ਦੋ ਸਾਲ ਪਹਿਲਾਂ ਰੇਪ ਦਾ ਦੋਸ਼ੀ ਨਹੀਂ ਪਾਇਆ ਗਿਆ ਸੀ। ਕੁਗਲੇਨ 'ਤੇ ਇਕ ਮਹਿਲਾ ਨੇ ਰੇਪ ਕਰਨ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਉਹ 2017 'ਚ ਇਸ ਦੋਸ਼ ਤੋਂ ਮੁਕਤ ਹੋ ਗਏ ਸਨ। ਹਾਲਾਂਕਿ ਸਬੂਤ ਇਸ ਕ੍ਰਿਕਟਰ ਦੇ ਖਿਲਾਫ ਸਨ।

ਇਸ ਖਿਡਾਰੀ ਪ੍ਰਤੀ ਲੋਕਾਂ ਦਾ ਵਿਰੋਧ ਆਕਲੈਂਡ 'ਚ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਵੇਲਿੰਗਟਨ 'ਚ ਵੀ ਨੋ ਮੀਨਸ ਨੋ ਦੇ ਪੋਸਟਰ ਦਿਖਾ ਕੇ ਇਸ ਖਿਡਾਰੀ ਦਾ ਵਿਰੋਧ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਪੋਸਟਰ ਨੂੰ ਜ਼ਬਤ ਕਰਦੇ ਹੋਏ ਇਸ ਨੂੰ ਦਿਖਾਉਣ ਵਾਲੀ ਮਹਿਲਾ ਨੂੰ ਵੀ ਸੀਟ ਤੋਂ ਦੂਰ ਕਰ ਦਿੱਤਾ ਸੀ। ਇਸ ਘਟਨਾ ਦੇ ਮਾਮਲੇ 'ਚ ਨਿਊਜ਼ੀਲੈਂਡ ਕ੍ਰਿਕਟ ਅਧਿਕਾਰੀਆਂ ਨੇ ਮੁਆਫੀ ਮੰਗਦੇ ਹੋਏ ਕਿਹਾ ਸੀ ਕਿ ਇਹ ਓਵਰ ਰਿਐਕਸ਼ਨ ਹੈ। ਸ਼ੁੱਕਰਵਾਰ ਨੂੰ ਇਹ ਵਿਰੋਧ ਈਡਨ ਪਾਰਕ 'ਚ ਦਿਸਿਆ।

ਇਸ ਖਿਡਾਰੀ ਦੇ ਦੋਸ਼ ਲੱਗਾ ਸੀ ਕਿ ਉਹ ਹੈਮਿਲਟਨ 'ਚ ਇਕ ਵਾਰ ਮਹਿਲਾ ਨੂੰ ਮਿਲੇ ਸਨ, ਜਿਸ ਨੂੰ ਉਹ ਘਟਨਾ ਤੋਂ ਪਹਿਲਾਂ ਨਹੀਂ ਜਾਣਦੇ ਸਨ। 17 ਮਈ 2015 ਨੂੰ ਆਪਣੇ ਅਪਾਰਟਮੈਂਟ ਜਾਣ ਤੋਂ ਪਹਿਲਾਂ ਉਹ ਉੱਥੇ ਮਿਲੇ, ਜਿੱਥੇ ਮਹਿਲਾ ਨੇ ਦੋਸ਼ ਲਗਾਇਆ ਕਿ ਕੁਗਲੇਨ ਨੇ ਉਸ ਦਾ ਰੇਪ ਕੀਤਾ ਸੀ। ਮਹਿਲਾ ਦਾ ਕਹਿਣਾ ਸੀ ਕਿ ਉਸ ਨੇ ਇਸ ਕੀਵੀ ਖਿਡਾਰੀ ਨੂੰ ਕਈ ਵਾਰ ਮਨ੍ਹਾਂ ਕੀਤਾ ਸੀ, ਪਰ ਉਹ ਨਹੀਂ ਮੰਨਿਆ।
BPL 2019 : ਤਮੀਮ ਦੀ ਰਿਕਾਰਡ ਤੂਫਾਨੀ ਪਾਰੀ, ਕੋਮਿਲਾ ਵਿਕਟੋਰੀਅਨਸ ਬਣੀ ਚੈਂਪੀਅਨ
NEXT STORY