ਮੁੰਬਈ— ਸਥਾਨਕ ਖਿਡਾਰੀ ਸਾਹਿਬ ਸਿੰਘ ਸੋਢੀ ਨੇ ਸੀ. ਸੀ. ਆਈ. ਰਮੇਸ਼ ਦੇਸਾਈ ਸਮਾਰਕ ਅੰਡਰ-16 ਰਾਸ਼ਟਰੀ ਟੈਨਿਸ ਮੁਕਾਬਲੇ 'ਚ ਸੋਮਵਾਰ ਨੂੰ ਇੱਥੇ 6ਵੀਂ ਦਰਜਾ ਪ੍ਰਾਪਤ ਗੁਜਰਾਤ ਦੇ ਅਰਜੁਨ ਕੁੰਡੂ ਨੂੰ ਹਰਾ ਕੇ ਦੂਜੇ ਦੌਰ 'ਚ ਜਗ੍ਹਾਂ ਪੱਕੀ ਕਰ ਲਈ। ਸੋਢੀ ਨੇ ਲਗਭਗ ਤਿੰਨ ਘੰਟੇ ਤਕ ਚੱਲੇ ਇਸ ਰੋਮਾਂਚਕ ਮੁਕਾਬਲੇ ਨੂੰ 7-6, 4-6, 7-6 ਨਾਲ ਆਪਣੇ ਨਾਂ ਕੀਤਾ। ਮਣੀਪੁਰ ਦੇ ਭੂਸ਼ਣ ਹਾਓਬਮ ਤੇ ਮਹਾਰਾਸ਼ਟਰ ਦੇ ਅਰਜੁਨ ਗੋਹਾਦ ਨੇ ਵੀ ਪਹਿਲੇ ਦੌਰ 'ਚ ਉਲਟਫੇਰ ਕੀਤਾ। ਹਾਓਬਮ ਨੇ 7ਵੀਂ ਜਰਜਾ ਪ੍ਰਾਪਤ ਕਰਨਾਟਕ ਦੇ ਆਯੁਸ਼ ਭੱਟ ਨੂੰ 4-6, 6-0, 6-2 ਨਾਲ ਹਰਾਇਆ ਜਦਕਿ ਗੋਹਾਦ ਨੇ ਗੁਜਰਾਤ ਦੇ 13ਵੀਂ ਦਰਜਾ ਪ੍ਰਾਪਤ ਧੰਨ ਸ਼ਾਹ ਨੂੰ 1-6, 6-2, 6-1 ਨਾਲ ਹਰਾ ਦਿੱਤਾ।
IIPKL : ਤੇਲੁਗੂ ਬੁਲਸ ਤੇ ਹਰਿਆਣਾ ਹੀਰੋਜ਼ ਜਿੱਤੇ
NEXT STORY