ਟੋਰਾਂਟੋ— ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਪਿੱਠ ਦੀ ਸੱਟ ਕਾਰਨ ਡਬਲਯੂ. ਟੀ. ਏ. ਟੋਰਾਂਟੋ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪਹਿਲੇ ਸੈੱਟ ਵਿਚ ਹੀ ਮੁਕਾਬਲਾ ਛੱਡ ਦਿੱਤਾ, ਜਿਸ ਨਾਲ ਕੈਨੇਡਾ ਦੀ 19 ਸਾਲਾ ਬਿਆਂਕਾ ਆਂਦ੍ਰੇਸਕਿਊ ਚੈਂਪੀਅਨ ਬਣ ਗਈ। ਅੱਠਵੀਂ ਸੀਡ ਸੇਰੇਨਾ ਆਪਣੇ ਕਰੀਅਰ ਵਿਚ ਪੰਜਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਖੇਡ ਰਹੀ ਸੀ ਪਰ ਪਹਿਲੇ ਸੈੱਟ ਵਿਚ 19 ਮਿੰਟ ਦੀ ਖੇਡ ਵਿਚ 1-3 ਨਾਲ ਪਿਛੜਨ ਤੋਂ ਬਾਅਦ ਉਸ ਨੇ ਪਿੱਠ ਦੀ ਸੱਟ ਦਾ ਹਵਾਲਾ ਦਿੰਦਿਆਂ ਮੁਕਾਬਲਾ ਛੱਡ ਦਿੱਤਾ। ਸੇਰੇਨਾ ਨੇ ਮੈਚ ਤੋਂ ਬਾਅਦ ਦੱਸਿਆ ਕਿ ਉਸ ਨੂੰ ਸੈਮੀਫਾਈਨਲ ਮੈਚ ਤੋਂਪਹਿਲਾਂ ਇਹ ਪ੍ਰੇਸ਼ਾਨੀ ਸ਼ੁਰੂ ਹੋਈ ਸੀ, ਜਿਹੜੀ ਸੈਮੀਫਾਈਨਲ ਤੋਂ ਬਾਅਦ ਵਧ ਗਈ।

ਅਮਰੀਕੀ ਖਿਡਾਰਨ ਨੇ ਸਾਲ 2001, 2011ਤੇ 2013 ਵਿਚ ਇੱਥੇ ਖਿਤਾਬ ਜਿੱਤਿਆ ਸੀ ਪਰ ਪਿੱਠ ਦੀ ਪ੍ਰੇਸ਼ਾਨੀ ਕਾਰਨ ਉਸਦਾ ਚੌਥੀ ਵਾਰ ਇਹ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਸੇਰੇਨਾ ਦਾ ਰੋਮ 2016 ਤੋਂ ਬਾਅਦ ਇਹ ਪਹਿਲਾ ਡਬਲਯੂ. ਟੀ. ਏ. ਫਾਈਨਲ ਸੀ। ਸਾਬਕਾ ਨੰਬਰ ਇਕ ਤੇ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਨੂੰ ਹੁਣ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਵਿਚ ਜੇਕਰ ਚੁਣੌਤੀ ਪੇਸ਼ ਕਰਨੀ ਹੈ ਤਾ ੰਉਸ ਨੂੰ ਇਸ ਸੱਟ ਤੋਂ ਜਲਦ ਤੋਂ ਜਲਦ ਉੱਭਰਨਾ ਪਵੇਗਾ। ਉਸ ਨੇ 19 ਸਾਲ ਦੀ ਚੈਂਪੀਅਨ ਆਂਦ੍ਰੇਸਕਿਊ ਨੂੰ ਚੈਂਪੀਅਨ ਬਣਨ 'ਤੇ ਵਧਾਈ ਦਿੱਤੀ।
ਰੈਨਾ ਦੀ ਸੱਟ 'ਤੇ ਸਾਨੀਆ ਦਾ ਟਵੀਟ, ਸਬਰ ਰੱਖ ਮਜ਼ਬੂਤੀ ਨਾਲ ਵਾਪਸ ਪਰਤ
NEXT STORY