ਸਪੋਰਸਟ ਡੈਸਕ— ਅਮਰੀਕੀ ਖਿਡਾਰੀ ਸੇਰੇਨਾ ਵਿਲੀਅਮਸ ਨੇ ਸ਼ੁੱਕਰਵਾਰ ਨੂੰ ਟੋਰੰਟੋ ਡਬਲੀਊ. ਟੀ. ਏ ਟੂਰਨਾਮੈਂਟ 'ਚ ਜਾਪਾਨੀ ਸਟਾਰ ਨਾਓਮੀ ਓਸਾਕਾ ਨੂੰ 6-3, 6-4 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਫਲਸ਼ਿੰਗ ਮਿਡੋਜ਼ 'ਤੇ ਅਮਰੀਕੀ ਓਪਨ ਦੀਆਂ ਤਿਆਰੀਆਂ 'ਚ ਜੁਟੀ ਸੇਰੇਨਾ ਇਸ ਤਰ੍ਹਾਂ ਆਪਣੇ ਚੌਥੇ ਟੋਰੰਟੋ ਖਿਤਾਬ ਦੀ ਉਮੀਦ ਲਗਾਏ ਬੈਠੀ ਹੈ ਜਿਸ 'ਤੇ ਉਨ੍ਹਾਂ ਨੇ 2001, 2011 ਤੇ 2013 'ਚ ਜਿੱਤ ਹਾਸਲ ਕੀਤੀ ਸੀ।
ਸੈਮੀਫਾਈਨਲ 'ਚ ਸੇਰੇਨਾ ਦਾ ਸਾਹਮਣਾ ਚੈੱਕ ਗਣਰਾਜ ਦੀ ਕੁਆਲੀਫਾਇਰ ਮਾਰੀ ਬੁਜਕੋਵਾ ਨਾਲ ਹੋਵੇਗਾ ਜੋ ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਦੇ ਜਖਮੀ ਹੋ ਜਾਣ ਦੇ ਕਾਰਨ ਰਟਾਇਰ ਹੋਣ ਨਾਲ ਅਗਲੇ ਦੌਰ 'ਚ ਪਹੁੰਚੀ।
ਨਦੀਮ ਨੇ ਫਿਰ ਪੰਜ ਵਿਕਟਾਂ ਝਟਕਾਈਆਂ, ਭਾਰਤ-ਏ ਨੇ ਸੀਰੀਜ਼ 2-0 ਨਾਲ ਜਿੱਤੀ
NEXT STORY