ਲੇਕਿਸੰਗਟਨ (ਅਮਰੀਕਾ)- ਸਟਾਰ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਸ ਅਗਲੇ ਮਹੀਨੇ ਕੇਂਟੁਕੀ ’ਚ ਹੋਣ ਵਾਲੇ ਨਵੇਂ ਹਾਰਡਕੋਰਟ ਟੂਰਨਾਮੈਂਟ ਨਾਲ ਮੁਕਾਬਲੇ ’ਚ ਵਾਪਸੀ ਦੀ ਯੋਜਨਾ ਬਣਾ ਰਹੀ ਹੈ। ਇੱਥੇ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਦਾ ਫਰਵਰੀ ’ਚ ਫੈਡ ਕੱਪ ’ਚ ਅਮਰੀਕਾ ਵਲੋਂ ਖੇਡਣ ਤੋਂ ਬਾਅਦ ਪਹਿਲਾ ਟੂਰਨਾਮੈਂਟ ਹੋਵੇਗਾ। ਇਸ ਤੋਂ ਬਾਅਦ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਸਾਰੇ ਤਰ੍ਹਾਂ ਦੀਆਂ ਟੈਨਿਸ ਗਤੀਵਿਧੀਆਂ ਠੱਪ ਹਨ।
ਮਹਿਲਾ ਤੇ ਪੁਰਸ਼ ਪੇਸ਼ੇਵਰ ਟੈਨਿਸ ਟੂਰ ਦੀ ਯੋਜਨਾ ਅਗਸਤ ਤੋਂ ਟੂਰਨਾਮੈਂਟਾਂ ਦੀ ਸ਼ੁਰੂਆਤ ਕਰਨਾ ਹੈ। ਕੇਂਟੁਕੀ ’ਚ ਹੋਣ ਵਾਲੇ ਮੁਕਾਬਲੇ ਨੂੰ ਟਾਪ ਸੀਡ ਓਪਨ ਨਾਂ ਨਾਲ ਜਾਣਿਆ ਜਾਂਦਾ ਹੈ। ਆਯੋਜਕਾਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੇਰੇਨਾ ਤੇ 2017 ਦੀ ਯੂ. ਐੱਸ. ਓਪਨ ਚੈਂਪੀਅਨ ਸਲੋਨੀ ਸਟੀਫਨਸ 10 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ’ਚ ਹਿੱਸਾ ਲਵੇਗੀ। ਸੇਰੇਨਾ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਅਗਲੇ ਗ੍ਰੈਂਡ ਸਲੈਮ ਟੂਰਨਾਮੈਂਟ ਯੂ. ਐੱਸ. ਓਪਨ ’ਚ ਹਿੱਸਾ ਲਵੇਗੀ ਜੋ 31 ਅਗਸਤ ਤੋਂ ਨਿਊਯਾਰਕ ’ਚ ਖੇਡਿਆ ਜਾਣਾ ਹੈ।
ਇੰਗਲੈਂਡ 'ਚ ਅਗਲੇ ਹਫਤੇ ਤੋਂ ਦਰਸ਼ਕਾਂ ਨੂੰ ਕੁਝ ਖੇਡ ਪ੍ਰਤੀਯੋਗਿਤਾਵਾਂ 'ਚ ਜਾਣ ਦੀ ਮਨਜ਼ੂਰੀ
NEXT STORY