ਨਵੀਂ ਦਿੱਲੀ– ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 500 ਤੋਂ ਵੱਧ ਵਿਕਟਾਂ ਲੈਣ ਵਾਲੇ ਝਾਰਖੰਡ ਦੇ ਖੱਬੇ ਹੱਥ ਦੇ ਗੇਂਦਬਾਜ਼ ਸ਼ਾਹਬਾਜ਼ ਨਦੀਮ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਨਦੀਮ ਨੇ ਕਿਹਾ,‘‘ਮੈਂ ਕਾਫੀ ਸਮੇਂ ਤੋਂ ਆਪਣੇ ਸੰਨਿਆਸ ਦੇ ਫੈਸਲੇ ’ਤੇ ਵਿਚਾਰ ਕਰ ਰਿਹਾ ਸੀ ਤੇ ਹੁਣ ਮੈਂ ਇਹ ਫੈਸਲਾ ਕੀਤਾ ਹੈ ਕਿ ਮੈਂ ਤਿੰਨੇ ਸਵਰੂਪਾਂ ਤੋਂ ਸੰਨਿਆਸ ਲੈ ਰਿਹਾ ਹਾਂ। ਮੈਨੂੰ ਹਮੇਸ਼ਾ ਤੋਂ ਅਜਿਹਾ ਲੱਗਾ ਕਿ ਜਦੋਂ ਤੁਹਾਡੇ ਕੋਲ ਕੋਈ ਮੋਟੀਵੇਸ਼ਨ ਹੋਵੇ ਤਾਂ ਤੁਸੀਂ ਹਮੇਸ਼ਾ ਖੁਦ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰਦੇ ਰਹਿੰਦੇ ਹੋ। ਹਾਲਾਂਕਿ ਹੁਣ ਮੈਨੂੰ ਜਦੋਂ ਪਤਾ ਹੈ ਕਿ ਭਾਰਤੀ ਟੀਮ ਵਿਚ ਮੈਨੂੰ ਮੌਕਾ ਨਹੀਂ ਮਿਲ ਸਕਦਾ ਤੇ ਇਸ ਤੋਂ ਬਿਹਤਰ ਹੈ ਕਿ ਮੈਂ ਨੌਜਵਾਨ ਕ੍ਰਿਕਟਰਾਂ ਨੂੰ ਮੌਕਾ ਦੇਵਾਂ। ਨਾਲ ਹੀ ਹੁਣ ਮੈਂ ਦੁਨੀਆ ਭਰ ਦੀਆਂ ਟੀ-20 ਲੀਗਾਂ ਵਿਚ ਖੇਡਣ ਦਾ ਵੀ ਮਨ ਬਣਾ ਰਿਹਾ ਹਾਂ।’’
ਨਦੀਮ ਨੇ ਭਾਰਤ ਲਈ ਦੋ ਟੈਸਟ ਮੈਚ ਖੇਡੇ ਹਨ। ਉਸ ਨੇ ਨਾਲ ਹੀ ਆਈ. ਪੀ. ਐੱਲ. ਵਿਚ ਦਿੱਲੀ ਡੇਅਰਡੇਵਿਲਸ ਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨਾਲ ਕੁਲ 72 ਮੈਚ ਖੇਡੇ ਹਨ। ਉਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਦੇ 140 ਮੈਚਾਂ ਵਿਚ 28.86 ਦੀ ਔਸਤ ਨਾਲ ਕੁਲ 542 ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਲਿਸਟ-ਏ ਵਿਚ 175 ਤੇ ਟੀ-20 ਵਿਚ ਉਸਦੇ ਨਾਂ 125 ਵਿਕਟਾਂ ਹਨ।
ਇੰਗਲੈਂਡ ਵਿਰੁੱਧ 2012 ਲੜੀ ਮੇਰੇ ਲਈ ਮਹੱਤਵਪੂਰਨ ਮੋੜ ਸੀ : ਅਸ਼ਵਿਨ
NEXT STORY