ਲਾਹੌਰ– ਲਾਹੌਰ ਕਲੰਦਰਸ ਨੇ ਆਗਾਮੀ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਸੈਸ਼ਨ ਲਈ ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਕਪਤਾਨ ਬਣਾਇਆ ਹੈ। ਅਫਰੀਦੀ ਪਹਿਲੀ ਵਾਰ ਸੀਨੀਅਰ ਪੱਧਰ ’ਤੇ ਕਿਸੇ ਟੀਮ ਦਾ ਇੰਚਾਰਜ ਹੋਵੇਗਾ ਪਰ ਉਹ ਪੂਰੀ ਤਰ੍ਹਾਂ ਨਾਲ ਇਸ ਅਹੁਦੇ ਲਈ ਨਵਾਂ ਨਹੀਂ ਹੈ।
ਉਸ ਨੇ 2016 ਵਿਚ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਕ੍ਰਿਕਟ ਸਟਾਰਸ ਟੂਰਨਾਮੈਂਟ ਵਿਚ ਸੰਘ ਪ੍ਰਸ਼ਾਸਿਤ ਜਨਜਾਤੀ ਖੇਤਰ ਦੀ ਅੰਡਰ-16 ਟੀਮ ਦੀ ਕਪਤਾਨੀ ਕੀਤੀ ਸੀ। ਉੱਥੇ ਹੀ ਉਹ ਪਿਛਲੇ ਪੀ. ਐੱਸ. ਐੱਲ. ਸੈਸ਼ਨ ਵਿਚ ਲਾਹੌਰ ਕਲੰਦਰਸ ਦਾ ਉਪ ਕਪਤਾਨ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਵਿਚ ਵਿਸ਼ਵ ਕ੍ਰਿਕਟ ਵਿਚ ਸ਼ਾਹੀਨ ਦਾ ਕੱਦ ਕਾਫੀ ਵਧਿਆ ਹੈ। ਉਹ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ਵਿਚੋਂ ਇਕ ਬਣ ਕੇ ਉੱਭਰਿਆ ਹੈ। ਮੌਜੂਦਾ ਸਮੇਂ ਵਿਚ ਉਹ ਟੈਸਟ ਰੈਂਕਿੰਗ ਵਿਚ ਤੀਜੇ, ਵਨ ਡੇ ਵਿਚ 13ਵੇਂ ਤੇ ਟੀ-20 ਵਿਚ 11ਵੇਂ ਨੰਬਰ ’ਤੇ ਹੈ। ਹਾਲ ਹੀ ਵਿਚ ਖ਼ਤਮ ਹੋਏ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਵੀ ਸ਼ਾਹੀਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
BWF ਰੈਂਕਿੰਗ : ਕਿਦਾਂਬੀ ਸ਼੍ਰੀਕਾਂਤ ਦੀ ਟੌਪ 10 'ਚ ਵਾਪਸੀ
NEXT STORY