ਨਵੀਂ ਦਿੱਲੀ, (ਬਿਊਰੋ)— ਪਾਕਿਸਤਾਨ ਦੇ ਸਾਬਕਾ ਸਟਾਰ ਆਲਰਾਊਂਡਰ ਸ਼ਾਹਿਦ ਅਫਰੀਦੀ ਹਾਲ ਹੀ 'ਚ ਭਾਰਤੀ ਪ੍ਰਸ਼ੰਸਕਾਂ ਦੇ ਨਾਲ ਫੋਟੋ ਖਿਚਵਾਉਣ ਨੂੰ ਲੈ ਕੇ ਖੂਬ ਚਰਚਾ 'ਚ ਸਨ। ਅਫਰੀਦੀ ਫਿਲਹਾਲ ਸਵਿਟਜ਼ਰਲੈਂਡ 'ਚ ਆਈਸ ਕ੍ਰਿਕਟ ਖੇਡ ਰਹੇ ਹਨ ਅਤੇ ਇਕ ਮੈਚ ਦੇ ਦੌਰਾਨ ਉਨ੍ਹਾਂ ਭਾਰਤੀ ਪ੍ਰਸ਼ੰਸਕਾਂ ਦੇ ਨਾਲ ਫੋਟੋ ਖਿਚਵਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਤਿਰੰਗਾ ਸਹੀ ਕਰਨ ਨੂੰ ਕਿਹਾ ਸੀ। ਇਸ ਤੋਂ ਬਾਅਦ ਅਫਰੀਦੀ ਭਾਰਤੀ ਮੀਡੀਆ 'ਚ ਖੂਬ ਛਾਏ ਸਨ।
ਇਸ ਘਟਨਾ ਦੇ ਬਾਅਦ ਹੁਣ ਅਫਰੀਦੀ ਨੇ ਖੁਲ੍ਹਾਸਾ ਕੀਤਾ ਹੈ ਕਿ ਕਿ ਆਖਰ ਉਨ੍ਹਾਂ ਨੇ ਫੋਟੋ ਖਿਚਵਾਉਣ ਤੋਂ ਪਹਿਲਾਂ ਪ੍ਰਸ਼ੰਸਕ ਤੋਂ ਤਿਰੰਗਾ ਸਿੱਧਾ ਕਰਨ ਲਈ ਕਿਉਂ ਕਿਹਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਹਰੇਕ ਦੇਸ਼ ਦੇ ਝੰਡੇ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਅੱੱਗੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਿਕ ਸਮੱਸਿਆਵਾਂ ਉਨ੍ਹਾਂ ਦੇ ਖਿਡਾਰੀਆਂ ਵਿਚਾਲੇ ਦੀ ਦੋਸਤੀ ਨੂੰ ਵੀ ਥੋੜ੍ਹਾ ਪ੍ਰਭਾਵਿਤ ਕਰਦੀ ਹੈ।
ਜ਼ਿਕਰਯੋਗ ਹੈ ਕਿ ਸਵਿਟਜ਼ਲੈਂਡ ਦੇ ਸੇਂਟ ਮਾਰਟਿਜ 'ਚ ਖੇਡੇ ਗਏ ਆਈਸ ਕ੍ਰਿਕਟ ਮੈਚ ਦੇ ਬਾਅਦ ਅਫਰੀਦੀ ਉੱਥੇ ਮੌਜੂਦ ਦਰਸ਼ਕਾਂ ਨੂੰ ਮਿਲਣ ਗਏ ਸਨ। ਇਸ ਦੌਰਾਨ ਉੱਥੇ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਪ੍ਰਸ਼ੰਸਕ ਮੌਜੂਦ ਸਨ ਅਤੇ ਸਾਰੇ ਅਫਰੀਦੀ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਪ੍ਰਸ਼ੰਸਕਾਂ ਨੂੰ ਨਾਰਾਜ਼ ਨਾ ਕਰਦੇ ਹੋਏ ਉਨ੍ਹਾਂ ਨੇ ਸਾਰਿਆਂ ਨਾਲ ਫੋਟੋ ਖਿਚਵਾਈ ਅਤੇ ਆਟੋਗ੍ਰਾਫ ਵੀ ਦਿੱਤੇ।
ਅੰਤਿਮ ਸਥਾਨ ਤੋਂ ਬਚਣਾ ਚਾਹੁਣਗੇ ਨਾਰਥਈਸਟ ਅਤੇ ਦਿੱਲੀ
NEXT STORY