ਨਵੀਂ ਦਿੱਲੀ— ਪਾਕਿਸਤਾਨ ਦੇ ਮਹਾਨ ਆਲਰਾਊਂਡਰ 'ਚੋਂ ਇਕ ਸ਼ਾਹਿਦ ਅਫਰੀਦੀ ਦੇ ਨਾਂ 'ਤੇ ਕ੍ਰਿਕਟ ਜਗਤ ਦਾ ਇਕ ਇਸ ਤਰ੍ਹਾਂ ਦਾ ਰਿਕਾਰਡ ਦਰਜ ਹੋ ਗਿਆ ਹੈ, ਜਿਸ ਨੂੰ ਕੋਈ ਵੀ ਬੱਲੇਬਾਜ਼ ਕਦੀ ਵੀ ਯਾਦ ਨਹੀਂ ਰੱਖਣਾ ਚਾਹੇਗਾ। ਦਰਅਸਲ ਅਫਰੀਦੀ ਆਪਣੇ ਪੂਰੇ ਜੀਵਨਕਾਲ 'ਚ ਸਾਰੇ ਫਾਰਮੈੱਟ 'ਚ 100 ਵਾਰ 'ਜ਼ੀਰੋ' (0) 'ਤੇ ਆਊਟ ਹੋਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਢਾਕਾ ਪਲਾਟੂਨ ਵਲੋਂ ਖੇਡ ਰਹੇ ਅਫਰੀਦੀ ਇੱਥੇ ਪਹਿਲੀ ਹੀ ਗੇਂਦ 'ਤੇ ਸਲਿਪ 'ਤੇ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸਦੇ 0 'ਤੇ ਆਊਟ ਹੋਣ ਦੇ ਸੈਂਕੜੇ ਵਾਲੇ ਅੰਕੜੇ ਘੁੰਮਣ ਲੱਗੇ।

2017 'ਚ ਉਸਦੇ ਕਰੀਅਰ ਦੇ ਕੁਝ ਅੰਕੜੇ ਸਾਹਮਣੇ ਆਏ ਸਨ, ਜਿਸ ਤੋਂ ਪਤਾ ਲੱਗਿਆ ਕਿ ਅਫਰੀਦੀ ਫਸਟ ਕਲਾਸ ਕ੍ਰਿਕਟ 'ਚ 21, ਲਿਸਟ ਏ 'ਚ 40, ਟੀ-20 'ਚ 19 ਵਾਰ 0 'ਤੇ ਆਊਟ ਹੋ ਚੁੱਕੇ ਹਨ। ਹੁਣ ਇਹੀ ਅੰਕੜੇ 2019 ਤਕ ਸੈਂਕੜੇ 'ਤੇ ਪਹੁੰਚ ਗਏ ਹਨ। ਦੇਖੋਂ ਵੀਡੀਓ—
ਜ਼ਿਕਰਯੋਗ ਹੈ ਕਿ ਅਫਰੀਦੀ ਦੀ ਬੀ. ਪੀ. ਐੱਲ. 'ਚ ਵਧੀਆ ਸ਼ੁਰੂਆਤ ਨਹੀਂ ਹੋ ਸਕੀ ਹੈ। ਢਾਕਾ ਪਲਾਟੂਨ ਵਲੋਂ ਖੇਡ ਰਹੇ ਅਫਰੀਦੀ ਨੇ ਪਹਿਲਾਂ ਤਾਂ ਬੱਲੇਬਾਜ਼ੀ ਕਰਦੇ ਹੋਏ ਗੋਲਡਨ ਡਕ 'ਤੇ ਆਊਟ ਹੋਏ। ਨਾਲ ਹੀ ਗੇਂਦਬਾਜ਼ੀ ਕਰਦੇ ਸਮੇਂ ਉਹ ਬਿਨ੍ਹਾ ਵਿਕਟ ਹਾਸਲ ਕੀਤੇ ਤਿੰਨ ਓਵਰਾਂ 'ਚ 25 ਦੌੜਾਂ ਦਿੱਤੀਆਂ।
ਮਾਰਕ ਬਾਊਚਰ ਦੱਖਣੀ ਅਫਰੀਕਾ ਦਾ ਅੰਤਰਿਮ ਕੋਚ ਬਣਨਾ ਤੈਅ
NEXT STORY