ਨਵੀਂ ਦਿੱਲੀ- ਬੰਗਲਾਦੇਸ਼ ਦੇ ਹਰਫਨਮੌਲਾ ਖਿਡਾਰੀ ਸ਼ਾਕਿਬ ਅਲ ਹਸਨ ਨੂੰ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਨੇ ਉਸਦੀ ਸੁਰੱਖਿਆ ਨੂੰ ਲੈ ਕੇ ਫੈਸਲਾ ਕੀਤਾ ਹੈ। ਬੀ. ਸੀ. ਬੀ. ਨੇ ਇਹ ਫੈਸਲਾ ਲਿਆ ਹੈ ਕਿ ਸ਼ਾਕਿਬ ਅਲ ਹਸਨ ਦੀ ਸੁਰੱਖਿਆ ਵਧਾਈ ਜਾਵੇਗੀ ਤੇ ਉਸ ਨੂੰ ਇਕ ਬਾਡੀਗਾਰਡ ਦਿੱਤਾ ਜਾਵੇਗਾ। ਸੁਰੱਖਿਆ ਕਰਮਚਾਰੀ ਸ਼ਾਕਿਬ ਦੇ ਨਾਲ ਹੀ ਰਹੇਗਾ।
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਸ਼ਾਕਿਬ ਅਲ ਹਸਨ ਨੂੰ ਧਮਕੀ ਮਿਲਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਉਸ ਦੀ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸ ਲਈ ਸ਼ਾਕਿਬ ਦੀ ਸੁਰੱਖਿਆ 'ਚ ਇਕ ਬੀ. ਸੀ. ਬੀ. ਨੇ ਇਕ ਬਾਡੀਗਾਰਡ ਨੂੰ ਵੀ ਲਗਾਇਆ ਹੈ ਤਾਂਕਿ ਕਿਸੇ ਵੀ ਜ਼ੋਖਿਮ ਤੋਂ ਬਚਾਇਆ ਜਾ ਸਕੇ। ਸ਼ਾਕਿਬ ਅਲ ਹਸਨ ਨੂੰ ਕਾਲੀ ਮਾਤਾ ਦੀ ਪੂਜਾ 'ਚ ਸ਼ਾਮਲ ਹੋਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਧਮਕੀ ਦੇ ਮਿਲਣ ਤੋਂ ਬਾਅਦ ਸ਼ਾਕਿਬ ਅਲ ਹਸਨ ਨੇ ਕਾਲੀ ਮਾਤਾ ਦੀ ਪੂਜਾ 'ਚ ਸ਼ਾਮਲ ਹੋਣ 'ਤੇ ਮੁਆਫੀ ਮੰਗੀ ਸੀ।
BBL : ਮੈਲਬੋਰਨ ਸਟਾਰਸ ਨਾਲ ਜੁੜੇ ਜ਼ਹੀਰ ਖਾਨ, ਕੋਚ ਹਸੀ ਨੇ ਕਹੀ ਇਹ ਗੱਲ
NEXT STORY