ਵੈਲਿੰਟਨ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਟੀ-20 ਮੈਚਾਂ ਦਾ ਪਹਿਲਾ ਮੁਕਾਬਲਾ ਵੇਲਿੰਗਟਨ 'ਚ ਖੇਡਿਆ ਗਿਆ ਜਿਸ 'ਚ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨਿਊਜ਼ੀਲੈਂਡ ਵਲੋਂ ਮਿਲੇ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 139 ਦੌੜਾਂ 'ਤੇ ਆਲਆਊਟ ਹੋ ਗਈ, ਜਿਸ ਤੋਂ ਬਾਅਦ ਭਾਰਤ ਨੇ ਇਕ ਸ਼ਰਮਨਾਕ ਰਿਕਾਰਡ ਵੀ ਆਪਣੇ ਨਾਂ ਦਰਜ ਕਰ ਲਿਆ।

ਇਹ ਸ਼ਰਮਨਾਕ ਰਿਕਾਰਡ ਕੀਤਾ ਦਰਜ
ਭਾਰਤੀ ਟੀਮ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 139 ਦੌੜਾਂ 'ਤੇ ਆਲਆਊਟ ਹੋ ਗਈ, ਜਿਸ ਕਾਰਨ ਉਸ ਨੂੰ 80 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਦਸ ਦਈਏ ਕਿ ਇਹ ਹਾਰ ਟੀ-20 ਇਤਿਹਾਸ ਵਿਚ ਭਾਰਤ ਦੀ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਹਾਰ ਦਾ ਇਹ ਫਰਕ 49 ਦੌੜਾਂ ਦਾ ਸੀ, ਜਦੋਂ ਭਾਰਤ ਨੂੰ ਸਾਲ 2010 ਵਿਚ ਆਸਟਰੇਲੀਆ ਖਿਲਾਫ ਬ੍ਰਿਜਟਾਊਨ ਵਿਚ 49 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਜ਼ਿਕਰਯੋਗ ਹੈ ਕਿ ਰੈਗੁਲਰ ਕਪਤਾਨ ਵਿਰਾਟ ਕੋਹਲੀ ਦੀ ਗੈਰ ਹਾਜ਼ਰੀ 'ਚ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੈ। ਵਿਰਾਟ ਕੋਹਲੀ ਤੋਂ ਇਲਾਵਾ ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਆਰਾਮ ਦਿੱਤਾ ਗਿਆ ਹੈ। ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕਪਾਤਨੀ ਪਾਰੀ ਖੇਡਣ ਤੋਂ ਖੁੰਝ ਗਏ। ਭਾਰਤੀ ਟੀਮ ਦੇ ਗੇਂਦਬਾਜ਼ ਵੀ ਆਪਣਾ ਕਮਾਲ ਨਾ ਦਿਖਾ ਸਕੇ ਅਤੇ ਕੀਵੀ ਬੱਲੇਬਾਜ਼ਾਂ ਅੱਗੇ ਘੁਟਣੇ ਟੇਕ ਦਿੱਤੇ।
ਹਰਿਆਣਾ ਦੇ ਪੈਰਾ ਐਥਲੀਟਾਂ ਨੇ ਮੁੱਖ ਮੰਤਰੀ ਤੋਂ ਲਿਆ ਨੌਕਰੀ ਦਾ ਭਰੋਸਾ
NEXT STORY