ਨਵੀਂ ਦਿੱਲੀ (ਬਿਊਰੋ)— ਮੁਹੰਮਦ ਸ਼ਮੀ ਨੂੰ ਮੈਚ ਫਿਕਸਿੰਗ ਦੇ ਦੋਸ਼ ਵੱਡੀ ਰਾਹਤ ਮਿਲੀ ਹੈ। ਬੀ.ਸੀ.ਸੀ.ਆਈ. ਨੇ ਸ਼ਮੀ ਨੂੰ ਮੈਚ ਫਿਕਸਿੰਗ ਦੇ ਦੌਸ਼ 'ਚੋਂ ਬਰੀ ਕਰ ਦਿੱਤਾ ਹੈ। ਬੀ.ਸੀ.ਸੀ.ਆਈ. ਦੇ ਭ੍ਰਸ਼ਟਾਚਾਰ ਰੋਕਥਾਮ ਇਕਾਈ (ਏ.ਸੀ.ਯੂ.) ਦੇ ਪ੍ਰਧਾਨ ਨੀਰਜ ਕੁਮਾਰ ਨੇ ਪ੍ਰਸ਼ਾਸਨਿਕ ਕਮੇਟੀ ਦੇ ਸਾਹਮਣੇ ਰਿਪੋਰਟ ਪੇਸ਼ ਕੀਤੀ ਹੈ।
ਬੀ ਗ੍ਰੇਡ 'ਚ ਹੋਏ ਸ਼ਾਮਲ
ਸ਼ਮੀ ਦੇ ਪੱਖ 'ਚ ਫੈਸਲਾ ਆਉਣ ਦੇ ਬਾਅਦ ਬੀ.ਸੀ.ਸੀ.ਆਈ. ਨੇ ਆਪਣੇ ਸਲਾਨਾ ਕੇਂਦਰੀ ਕਰਾਰ 'ਚ ਸ਼ਾਮਲ ਕਰ ਲਿਆ ਹੈ। ਬੋਰਡ ਵਲੋਂ ਸ਼ਮੀ ਨੂੰ ਬੀ ਗ੍ਰੇਡ 'ਚ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਉਸ ਨੂੰ ਸਲਾਨਾ 3 ਕਰੋੜ ਰੁਪਏ ਦਿੱਤੇ ਜਾਣਗੇ।
ਪਤਨੀ ਨੇ ਲਗਾਏ ਸੀ ਫਿਕਸਿੰਗ ਦੇ ਦੋਸ਼
ਜ਼ਿਕਯੋਗ ਹੈ ਕਿ ਉਸ ਦੀ ਪਤਨੀ ਹਸੀਨ ਜਹਾਂ ਨੇ ਸ਼ਮੀ 'ਤੇ ਕਈ ਤਰ੍ਹਾਂ ਦੇ ਦੌਸ਼ ਲਗਾਏ ਸਨ। ਇਨ੍ਹਾਂ ਦੋਸ਼ਾਂ 'ਚ ਮੈਚ ਫਿਕਸਿੰਗ ਦਾ ਦੋਸ਼ ਵੀ ਸੀ। ਹਸੀਨ ਜਹਾਂ ਨੇ ਇੰਗਲੈਂਡ 'ਚ ਰਹਿਣ ਵਾਲੇ ਮੁਹੰਮਦ ਦਾ ਨਾਂ ਲੈਂਦੇ ਹੋਏ ਸ਼ਮੀ 'ਤੇ ਮੈਚ ਫਿਕਸਿੰਗ ਦਾ ਦੌਸ਼ ਲਗਾਇਆ ਸੀ, ਜਿਸ ਕਾਰਨ ਭਾਰਤੀ ਕ੍ਰਿਕਟ ਬੋਰਡ ਵਲੋਂ ਸ਼ਮੀ ਦਾ ਸੈਂਟਰਲ ਕਰਾਰ ਰੋਕ ਦਿੱਤਾ ਗਿਆ ਸੀ।
ਸਕਾਟਲੈਂਡ ਨੂੰ ਹਰਾ ਵੈਸਟਇੰਡੀਜ਼ ਨੇ ਕੀਤਾ ਵਿਸ਼ਵ ਕੱਪ 2019 ਲਈ ਕੁਆਲੀਫਾਈ
NEXT STORY