ਸਪੋਰਟਸ ਡੈਸਕ-ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ 27ਵੇਂ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਦਾ ਸਾਹਮਣਾ 12 ਅਪ੍ਰੈਲ (ਸ਼ਨੀਵਾਰ) ਨੂੰ ਪੰਜਾਬ ਕਿੰਗਜ਼ (ਪੀਬੀਕੇਐਸ) ਨਾਲ ਹੋਇਆ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਵਿਖੇ ਹੋਏ ਇਸ ਮੈਚ 'ਚ ਮੁਹੰਮਦ ਸ਼ਮੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਸ਼ਮੀ ਨੇ ਆਪਣੇ 4 ਓਵਰਾਂ ਦੇ ਸਪੈੱਲ 'ਚ ਕੁੱਲ 75 ਦੌੜਾਂ ਦਿੱਤੀਆਂ। ਇਸ ਸਮੇਂ ਦੌਰਾਨ ਸ਼ਮੀ ਨੂੰ ਇੱਕ ਵੀ ਵਿਕਟ ਨਹੀਂ ਮਿਲੀ। 34 ਸਾਲ ਦੇ ਸ਼ਮੀ ਨੇ ਪੰਜਾਬ ਖਿਲਾਫ ਆਪਣੀ ਉਮਰ ਤੋਂ 2 ਗੁਣਾਂ ਰਨ ਦਿੱਤੇ।
ਪੰਜਾਬ ਕਿੰਗਜ਼ ਦੀ ਪਾਰੀ ਦਾ ਆਖਰੀ ਓਵਰ ਮੁਹੰਮਦ ਸ਼ਮੀ ਨੇ ਸੁੱਟਿਆ, ਜਿਸ 'ਚ 27 ਦੌੜਾਂ ਬਣੀਆਂ। ਇਸ ਦੌਰਾਨ ਆਸਟ੍ਰੇਲੀਆਈ ਖਿਡਾਰੀ ਮਾਰਕਸ ਸਟੋਇਨਿਸ ਨੇ ਸ਼ਮੀ ਦੀਆਂ ਆਖਰੀ ਚਾਰ ਗੇਂਦਾਂ 'ਤੇ ਚਾਰ ਛੱਕੇ ਮਾਰੇ। ਸ਼ਮੀ ਹੁਣ ਆਈਪੀਐਲ 'ਚ ਸਭ ਤੋਂ ਮਹਿੰਗਾ ਸਪੈਲ ਸੁੱਟਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਸ਼ਮੀ ਨੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ।
ਮੋਹਿਤ ਸ਼ਰਮਾ ਨੇ ਆਈਪੀਐਲ 2024 ਵਿੱਚ ਦਿੱਲੀ ਕੈਪੀਟਲਜ਼ ਖ਼ਿਲਾਫ਼ 4 ਓਵਰਾਂ ਵਿੱਚ 73 ਦੌੜਾਂ ਦਿੱਤੀਆਂ। ਮੋਹਿਤ ਸ਼ਰਮਾ ਉਸ ਸੀਜ਼ਨ 'ਚ ਗੁਜਰਾਤ ਟਾਈਟਨਸ ਦਾ ਹਿੱਸਾ ਸੀ। ਵੈਸੇ, ਜੋਫਰਾ ਆਰਚਰ (ਰਾਜਸਥਾਨ ਰਾਇਲਜ਼) ਉਹ ਗੇਂਦਬਾਜ਼ ਹੈ ਜਿਸਨੇ ਆਈਪੀਐਲ 'ਚ ਸਭ ਤੋਂ ਮਹਿੰਗਾ ਸਪੈਲ ਸੁੱਟਿਆ ਹੈ। ਆਰਚਰ ਨੇ ਉਸੇ ਸੀਜ਼ਨ 'ਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਚ 'ਚ 76 ਦੌੜਾਂ ਦਿੱਤੀਆਂ ਸਨ।
ਆਈਪੀਐਲ ਇਤਿਹਾਸ ਦੀ ਸਭ ਤੋਂ ਮਹਿੰਗੀ ਗੇਂਦਬਾਜ਼ੀ
0/76- ਜੋਫਰਾ ਆਰਚਰ (ਰਾਜਸਥਾਨ ਰਾਇਲਜ਼) ਬਨਾਮ SRH, ਹੈਦਰਾਬਾਦ, 2025
0/75- ਮੁਹੰਮਦ ਸ਼ਮੀ (ਸਨਰਾਈਜ਼ਰਜ਼ ਹੈਦਰਾਬਾਦ) ਬਨਾਮ ਪੀਬੀਕੇਐਸ, ਹੈਦਰਾਬਾਦ, 2025
0/73- ਮੋਹਿਤ ਸ਼ਰਮਾ (ਗੁਜਰਾਤ ਟਾਇਟਨਸ) ਬਨਾਮ ਡੀਸੀ, ਦਿੱਲੀ, 2024
0/70- ਬਾਸਿਲ ਥੰਪੀ (ਸਨਰਾਈਜ਼ਰਜ਼ ਹੈਦਰਾਬਾਦ) ਬਨਾਮ ਆਰਸੀਬੀ, ਬੰਗਲੁਰੂ, 2018
0/69- ਯਸ਼ ਦਿਆਲ (ਗੁਜਰਾਤ ਟਾਇਟਨਸ) ਬਨਾਮ ਕੇਕੇਆਰ, ਅਹਿਮਦਾਬਾਦ, 2023
ਅਭਿਸ਼ੇਕ ਨੇ ਸ਼ਰੇਆਮ ਕੀਤਾ ਪਿਆਰ ਦਾ ਇਜ਼ਹਾਰ, ਕਾਵਿਆ ਮਾਰਨ ਨੇ ਲਗਾਇਆ ਮਾਂ ਨੂੰ ਗਲ੍ਹੇ
NEXT STORY