ਸਪੋਰਟਸ ਡੈਸਕ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2023 ਟੂਰਨਾਮੈਂਟ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ। ਵਿਸ਼ਵ ਕੱਪ ਟੂਰਨਾਮੈਂਟ ਦੇ ਪਹਿਲੇ ਹਿੱਸੇ ਤੋਂ ਖੁੰਝਣ ਵਾਲੇ ਸ਼ੰਮੀ ਨੇ ਨਿਊਜ਼ੀਲੈਂਡ ਦੇ ਖਿਲਾਫ ਭਾਰਤ ਦੇ ਪੰਜਵੇਂ ਲੀਗ ਪੜਾਅ ਦੇ ਮੈਚ ਨਾਲ ਆਪਣੀ ਮੁਹਿੰਮ ਦਾ ਆਗਾਜ਼ ਕੀਤਾ ਤੇ ਅਜਿਹਾ ਪ੍ਰਭਾਵ ਪਾਇਆ ਜੋ ਕਿ ਕਈ ਗੇਂਦਬਾਜ਼ਾਂ ਨੇ ਆਪਣੇ ਪੂਰੇ ਵਿਸ਼ਵ ਕੱਪ ਕਰੀਅਰ ਵਿੱਚ ਨਹੀਂ ਪਾਇਆ ਹੈ।
ਸੱਤ ਮੈਚਾਂ ਵਿੱਚ, ਸ਼ੰਮੀ ਨੇ 10.70 ਦੀ ਔਸਤ ਅਤੇ 12.20 ਦੀ ਸਟ੍ਰਾਈਕ ਰੇਟ ਨਾਲ 24 ਵਿਕਟਾਂ ਲਈਆਂ, ਜਿਸ ਵਿੱਚ ਉਸਦੇ ਸਰਵੋਤਮ ਅੰਕੜੇ 7/57 ਹਨ। ਸ਼ੰਮੀ ਨੇ ਟੂਰਨਾਮੈਂਟ ਵਿੱਚ ਤਿੰਨ ਵਾਰ ਪੰਜ ਵਿਕਟਾਂ ਅਤੇ ਇੱਕ ਵਾਰ ਚਾਰ ਵਿਕਟਾਂ ਲਈਆਂ ਅਤੇ ਵਿਸ਼ਵ ਕੱਪ ਇਤਿਹਾਸ ਵਿੱਚ ਕਿਸੇ ਭਾਰਤੀ ਦੁਆਰਾ ਸਭ ਤੋਂ ਵਧੀਆ ਗੇਂਦਬਾਜ਼ੀ ਦਾ ਅੰਕੜਾ ਵੀ ਹਾਸਲ ਕੀਤਾ।
ਇਹ ਵੀ ਪੜ੍ਹੋ : World Cup 2023: ਭਾਰਤੀ ਟੀਮ ਨੇ ਮੁੜ ਦੁਹਰਾਈਆਂ 2003 ਵਾਲੀਆਂ ਗਲਤੀਆਂ, ਫਿਰ ਭਾਰੀ ਪਏ ਕੰਗਾਰੂ
ਵਿਸ਼ਵ ਕੱਪ ਦੇ 18 ਮੈਚਾਂ ਵਿੱਚ, ਸ਼ਮੀ ਨੇ 13.52 ਦੀ ਔਸਤ ਅਤੇ 15.81 ਦੀ ਸਟ੍ਰਾਈਕ ਰੇਟ ਨਾਲ 55 ਵਿਕਟਾਂ ਲਈਆਂ ਹਨ, ਜਿਸ ਵਿੱਚ 7/57 ਦੇ ਸਰਵੋਤਮ ਅੰਕੜੇ ਹਨ। ਇਸ ਤੇਜ਼ ਗੇਂਦਬਾਜ਼ ਨੇ ਆਪਣੇ ਵਿਸ਼ਵ ਕੱਪ ਕਰੀਅਰ ਵਿੱਚ ਚਾਰ ਵਾਰ ਪੰਜ ਵਿਕਟਾਂ ਝਟਕਾਈਆਂ ਹਨ, ਜੋ ਕਿਸੇ ਵੀ ਗੇਂਦਬਾਜ਼ ਵੱਲੋਂ ਸਭ ਤੋਂ ਵੱਧ ਹੈ। ਉਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਪੰਜਵੇਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ 39 ਮੈਚਾਂ ਵਿੱਚ 71 ਵਿਕਟਾਂ ਆਸਟਰੇਲੀਆ ਦੇ ਗਲੇਨ ਮੈਕਗ੍ਰਾ ਨੇ ਲਈਆਂ ਹਨ।
ਇੱਥੇ ਕੁਝ ਹੋਰ ਗੇਂਦਬਾਜ਼ ਹਨ ਜਿਨ੍ਹਾਂ ਨੇ ਟੂਰਨਾਮੈਂਟ ਵਿੱਚ ਪ੍ਰਭਾਵਿਤ ਕੀਤਾ:
-ਐਡਮ ਜ਼ੈਂਪਾ (ਆਸਟ੍ਰੇਲੀਆ): 11 ਮੈਚਾਂ ਵਿੱਚ 22.39 ਦੀ ਔਸਤ ਨਾਲ 23 ਵਿਕਟਾਂ, 4/8 ਦੇ ਵਧੀਆ ਅੰਕੜੇ ਨਾਲ।
-ਦਿਲਸ਼ਾਨ ਮਧੂਸ਼ੰਕਾ (ਸ਼੍ਰੀਲੰਕਾ): ਨੌਂ ਮੈਚਾਂ ਵਿੱਚ 25.00 ਦੀ ਔਸਤ ਨਾਲ 21 ਵਿਕਟਾਂ, ਸਰਵੋਤਮ ਗੇਂਦਬਾਜ਼ੀ ਅੰਕੜੇ 5/80।
-ਜਸਪ੍ਰੀਤ ਬੁਮਰਾਹ (ਭਾਰਤ): 11 ਮੈਚਾਂ ਵਿੱਚ 18.65 ਦੀ ਔਸਤ ਨਾਲ 20 ਵਿਕਟਾਂ, ਸਰਬੋਤਮ ਗੇਂਦਬਾਜ਼ੀ ਅੰਕੜੇ 4/39।
-ਗੇਰਾਲਡ ਕੋਏਟਜ਼ੀ (ਦੱਖਣੀ ਅਫਰੀਕਾ): ਅੱਠ ਮੈਚਾਂ ਵਿੱਚ 19.80 ਦੀ ਔਸਤ ਨਾਲ 20 ਵਿਕਟਾਂ, 4/44 ਦੇ ਸਰਵੋਤਮ ਅੰਕੜੇ ਨਾਲ।
-ਸ਼ਾਹੀਨ ਸ਼ਾਹ ਅਫਰੀਦੀ (ਪਾਕਿਸਤਾਨ): ਨੌਂ ਮੈਚਾਂ ਵਿੱਚ 26.72 ਦੀ ਔਸਤ ਨਾਲ 18 ਵਿਕਟਾਂ, 5/54 ਦੇ ਸਰਵੋਤਮ ਅੰਕੜੇ ਨਾਲ।
-ਮਾਰਕੋ ਜੌਹਨਸਨ (ਦੱਖਣੀ ਅਫਰੀਕਾ): ਨੌਂ ਮੈਚਾਂ ਵਿੱਚ 26.47 ਦੀ ਔਸਤ ਨਾਲ 17 ਵਿਕਟਾਂ, 3/31 ਦੇ ਸਰਵੋਤਮ ਅੰਕੜੇ ਨਾਲ।
-ਰਵਿੰਦਰ ਜਡੇਜਾ (ਭਾਰਤ): 11 ਮੈਚਾਂ ਵਿੱਚ 24.87 ਦੀ ਔਸਤ ਨਾਲ 16 ਵਿਕਟਾਂ, 5/33 ਦੇ ਸਰਵੋਤਮ ਅੰਕੜੇ ਨਾਲ।
-ਜੋਸ਼ ਹੇਜ਼ਲਵੁੱਡ (ਭਾਰਤ): 11 ਮੈਚਾਂ ਵਿੱਚ 28.06 ਦੀ ਔਸਤ ਨਾਲ 16 ਵਿਕਟਾਂ, 3/38 ਦੇ ਸਰਵੋਤਮ ਅੰਕੜੇ ਨਾਲ।
-ਮਿਸ਼ੇਲ ਸੈਂਟਨਰ (ਨਿਊਜ਼ੀਲੈਂਡ): 10 ਮੈਚਾਂ ਵਿੱਚ ਸੈਂਟਨਰ ਨੇ 28.06 ਦੀ ਔਸਤ ਨਾਲ 16 ਵਿਕਟਾਂ ਲਈਆਂ, ਜਿਸ ਵਿੱਚ ਉਸ ਦੇ ਸਰਵੋਤਮ ਅੰਕੜੇ 5/59 ਹਨ।
ਇਹ ਵੀ ਪੜ੍ਹੋ : ਵਰਲਡ ਕੱਪ ਜਿੱਤ ਕੇ ਵੀ ਹਾਰ ਗਈ ਆਸਟ੍ਰੇਲੀਆ, ਟ੍ਰਾਫ਼ੀ 'ਤੇ ਪੈਰ ਰੱਖ ਖਿਚਵਾਈਆਂ ਫੋਟੋਆਂ, ਭੜਕੇ ਫੈਨਜ਼
ਫਾਈਨਲ ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਭਾਰਤ ਨੂੰ 50 ਓਵਰਾਂ 'ਚ 240 ਦੌੜਾਂ 'ਤੇ ਆਊਟ ਕਰ ਦਿੱਤਾ। ਮੁਸ਼ਕਲ ਬੱਲੇਬਾਜ਼ੀ ਵਾਲੀ ਸਤ੍ਹਾ 'ਤੇ ਕਪਤਾਨ ਰੋਹਿਤ ਸ਼ਰਮਾ (31 ਗੇਂਦਾਂ 'ਤੇ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 47 ਦੌੜਾਂ), ਵਿਰਾਟ ਕੋਹਲੀ (63 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 54 ਦੌੜਾਂ) ਅਤੇ ਕੇ. ਐੱਲ. ਰਾਹੁਲ (107 ਗੇਂਦਾਂ 'ਤੇ ਇਕ ਚੌਕੇ ਦੀ ਮਦਦ ਨਾਲ 66 ਦੌੜਾਂ) ਨੇ ਅਹਿਮ ਪਾਰੀ ਖੇਡੀ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ (3/55) ਸਭ ਤੋਂ ਵਧੀਆ ਗੇਂਦਬਾਜ਼ ਰਿਹਾ। ਕਪਤਾਨ ਪੈਟ ਕਮਿੰਸ (2/34) ਅਤੇ ਜੋਸ਼ ਹੇਜ਼ਲਵੁੱਡ (2/60) ਨੇ ਵੀ ਚੰਗੀ ਗੇਂਦਬਾਜ਼ੀ ਕੀਤੀ। ਐਡਮ ਜ਼ੈਂਪਾ ਅਤੇ ਗਲੇਨ ਮੈਕਸਵੈੱਲ ਨੂੰ ਇਕ-ਇਕ ਵਿਕਟ ਮਿਲੀ।
241 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਚੰਗੀ ਰਹੀ ਅਤੇ ਇਕ ਸਮੇਂ ਆਸਟ੍ਰੇਲੀਆਈ ਟੀਮ ਦਾ ਸਕੋਰ 47/3 ਸੀ। ਟ੍ਰੈਵਿਸ ਹੈੱਡ (120 ਗੇਂਦਾਂ ਵਿੱਚ 137 ਦੌੜਾਂ, 15 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ) ਅਤੇ ਮਾਰਨਸ ਲੈਬੁਸ਼ਗਨ (110 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 58 ਦੌੜਾਂ) ਦੀ ਪਾਰੀ ਨੇ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਮੌਕਾ ਦਿੱਤਾ ਤੇ ਉਨ੍ਹਾਂ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੁਹੰਮਦ ਸ਼ੰਮੀ ਨੇ ਇਕ ਵਿਕਟ ਲਈ, ਜਦਕਿ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ। ਟ੍ਰੈਵਿਸ ਨੂੰ ਉਸ ਦੇ ਸੈਂਕੜੇ ਲਈ 'ਪਲੇਅਰ ਆਫ ਦ ਮੈਚ' ਨਾਲ ਸਨਮਾਨਿਤ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਰਲਡ ਕੱਪ ਜਿੱਤ ਕੇ ਵੀ 'ਹਾਰੀ' ਆਸਟ੍ਰੇਲੀਆ, ਟ੍ਰਾਫ਼ੀ 'ਤੇ ਪੈਰ ਰੱਖ ਖਿਚਵਾਈਆਂ ਫੋਟੋਆਂ, ਭੜਕੇ ਫੈਨਜ਼
NEXT STORY